ਕਿਊਬੈਕ ’ਚ ਸਿੱਖ ਸਰਕਾਰੀ ਅਧਿਕਾਰੀ ਨਹੀਂ ਸਜਾ ਸਕਣਗੇ ਦਸਤਾਰ

ਕੈਨੇਡਾ ਦੇ ਸੂਬੇ ਕਿਊਬੈਕ ਵਿਚ ਬਿੱਲ 21 ਰਾਹੀਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਨੂੰਨ ਦੇ ਸੂਬਾਈ ਵਿਧਾਨ ਸਭਾ ਵਿਚ ਪਾਸ ਹੋਣ ਨਾਲ ਹੁਣ ਸਿੱਖ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਸਤਾਰ ਨਹੀਂ ਸਜਾ ਸਕਣਗੇ। ਸਿੱਖਾਂ ਤੋਂ ਇਲਾਵਾ ਮੁਸਲਿਮ ਹਿਜਾਬ ਨਹੀਂ ਪਾ ਸਕਣਗੇ ਤੇ ਯਹੂਦੀ ਕਿੱਪਾਹ ਨਹੀਂ ਪਾ ਸਕਣਗੇ। ਇਸ ਵਿਵਾਦਗ੍ਰਸਤ ਬਿੱਲ ਦਾ ਮਕਸਦ ਸਰਕਾਰ ਅਨੁਸਾਰ ਸੂਬੇ ਵਿਚ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਹ ਨਿਯਮ ਅਧਿਆਪਕਾਂ, ਪੁਲਿਸ ਅਫਸਰਾਂ, ਜੱਜਾਂ ਤੇ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਹੋਣਗੇ।

Spread the love