ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਵੱਡਾ ਫੇਰਬਦਲ ਕੀਤਾ। ਬੁੱਧਵਾਰ ਨੂੰ ਰਾਈਡੋ ਹਾਲ ਵਿਖੇ ਆਯੋਜਿਤ ਸਮਾਗਮ ਦੌਰਾਨ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਅਤੇ ਪੁਰਾਣੀ ਕੈਬਨਿਟ ‘ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ। ਬਿਲ ਬਲੇਅਰ ਨੂੰ ਰੱਖਿਆ ਮੰਤਰਾਲੇ ਦਾ ਕਾਰਜ ਭਾਗ ਸੌਂਪਿਆ ਗਿਆ ਅਤੇ ਅਨੀਦਾ ਅਨੰਦ ਨੇ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਵੱਜੋਂ ਸਹੁੰ ਚੁੱਕੀ।ਡਾਮੀਨਿਕ ਲੇਬਲੋਂ ਨੇ ਮਿਨਿਸਟਰ ਆਫ਼ ਪਬਲਿਕ ਸੇਫ਼ਟੀ ਵੱਜੋਂ ਸਹੁੰ ਚੁੱਕੀ। ਲੇਬਲੋਂ ਇੰਟਰ-ਗਵਰਨਮੈਂਟਲ ਅਫੇਅਰਜ਼ ਮਿਨਿਸਟਰ ਵਜੋਂ ਵੀ ਬਰਕਰਾਰ ਰਹਿਣਗੇ।ਮਾਰਕੋ ਮੈਂਡੀਚੀਨੋ ਜੋ ਕਿ ਪਿਛਲੀ ਕੈਬਨਿਟ ਵਿਚ ਪਬਲਿਕ ਸੇਫ਼ਟੀ ਮੰਤਰੀ ਸਨ, ਨੂੰ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ ਗਿਆ ਹੈ।
ਟੋਰਾਂਟੋ ਦੀ ਪਾਰਕਡੇਲ-ਹਾਈ ਪਾਰਕ ਰਾਈਡਿੰਗ ਤੋਂ ਐੱਮਪੀ ਆਰਿਫ਼ ਵਿਰਾਨੀ ਨੂੰ ਜਸਟਿਸ ਮਿਨਿਸਟਰ ਅਤੇ ਕੈਨੇਡਾ ਦਾ ਅਟੌਰਨੀ ਜਨਰਲ ਬਣਾਇਆ ਗਿਆ।ਕਿਊਬੈਕ ਦੀ ਹੋਸ਼ੇਲਾਗਾ ਰਾਈਡਿੰਗ ਤੋਂ ਐੱਮਪੀ ਸੋਰਾਯਾ ਮਾਰਟੀਨੇਜ਼ ਫ਼ੇਰਾਡਾ ਟੂਰਿਜ਼ਮ ਮੰਤਰੀ ਅਤੇ ਕਿਊਬੈਕ ਖੇਤਰ ਲਈ ਕੈਨੇਡਾ ਦੇ ਆਰਥਿਕ ਵਿਕਾਸ ਵਿਭਾਗ ਲਈ ਜ਼ਿੰਮੇਵਾਰ ਮੰਤਰੀ ਬਣਾਈ ਗਈ।ਸਕਾਰਬ੍ਰੋਫ਼ਮਨਿੁਸ;ਰੂਜ ਪਾਰਕ ਰਾਈਡਿੰਗ ਤੋਂ ਐੱਮਪੀ ਗੈਰੀ ਆਨੰਦਾਸੰਗਾਰੀ ਕ੍ਰਾਊਨ-ਇੰਡੀਜੀਨਸ ਮੰਤਰੀ ਬਣੇ।ਬਰਨਬੀ ਸਾਊਥ-ਸੀਮੌਰ ਰਾਈਡਿੰਗ ਤੋਂ ਐਮਪੀ, ਟੈਰੀ ਬਰੀਚ ਨਾਗਰਿਕ ਸੇਵਾਵਾਂ ਮੰਤਰੀ ਬਣੇ ਹਨ। ਟੋਰਾਂਟੋ ਦੇ ਯੌਰਕ ਸੈਂਟਰ ਤੋਂ ਐੱਮਪੀ ਯਾਰਾ ਸਾਕਸ ਮਿਨਿਸਟਰ ਔਫ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਅਤੇ ਐਸੋਸੀਏਟ ਮਿਨਿਸਟਰ ਆਫ਼ ਹੈਲਥ ਬਣਾਈ ਗਈ। ਓਟਵਾਂ ਦੀ ਕਨਾਟਾ-ਕਾਰਲਟਨ ਰਾਈਡਿੰਗ ਤੋਂ ਐੱਮਪੀ ਜੈਨਾ ਸਡਜ਼ ਨੂੰ ਫ਼ੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮਿਨਿਸਟਰੀ ਦਾ ਕਾਰਜਭਾਰ ਸੌਂਪਿਆ ਗਿਆ। ਮਿਸਿਸਾਗਾ-ਸਟ੍ਰੀਟਸਵਿਲ ਤੋਂ ਐੱਮਪੀ ਰੇਚੀ ਵੈਲਡਜ਼ ਨੂੰ ਮਿਨਿਸਟਰ ਆਫ਼ ਸਮੌਲ ਬਿਜ਼ਨੈੱਸ ਬਣਾਇਆ ਗਿਆ