ਟੋਰਾਂਟੋ ‘ਚ 8 ਥਾਵਾਂ ‘ਤੇ ਗੋਲੀਬਾਰੀ

ਟੋਰਾਂਟੋ  ਵਿਚ ਅੱਠ ਥਾਵਾਂ ‘ਤੇ ਗੋਲੀਬਾਰੀ ਹੋਣ ਦੀਆਂ ਖਬਰਾਂ ਹਨ ਅਤੇ ਪੁਲਿਸ ਦੀ ਟੋਅ ਟਰੱਕ ਟਾਸਕ ਫੋਰਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਐਤਵਾਰ ਨੂੰ ਜਾਰੀ ਬਿਆਨ ਮੁਤਾਬਕ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਸ਼ਨਿੱਚਰਵਾਰ ਵੱਡੇ ਤੜਕੇ ਤਕਰੀਬਨ 2 ਵਜੇ ਵਾਪਰੀ ਜਦਕਿ ਆਖਰੀ ਐਤਵਾਰ ਸ਼ਾਮ 7.45 ਵਜੇ ਸਾਹਮਣੇ ਆਈ। ਪੁਲਿਸ ਵੱਲੋਂ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਅਸਲ ਲੋਕੇਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਸਿਰਫ ਐਨਾ ਦੱਸਿਆ ਕਿ ਸਾਰੀਆਂ ਘਟਨਾਵਾਂ ਟੋਰਾਂਟੋ ਪੁਲਿਸ ਦੀ 41 ਅਤੇ 42 ਡਵੀਜ਼ਨ ਦੇ ਘੇਰੇ ਵਿਚ ਵਾਪਰੀਆਂ।

Spread the love