ਉੱਤਰੀ ਪਾਕਿਸਤਾਨ ਵਿੱਚ ਸੁੰਨੀ ਅਤੇ ਸ਼ੀਆ ਮੁਸਲਮਾਨਾਂ ਦਰਮਿਆਨ ਹਿੰਸਕ ਝੜਪਾਂ ਤੋਂ ਬਾਅਦ 300 ਤੋਂ ਵੱਧ ਪਰਿਵਾਰਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਪਹਾੜੀ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਸੰਪਰਦਾਇਕ ਲੜਾਈ ਵਿੱਚ ਪਿਛਲੇ ਮਹੀਨਿਆਂ ਵਿੱਚ 150 ਤੋਂ ਵੱਧ ਲੋਕ ਮਾਰੇ ਗਏ ਹਨ, ਸ਼ਨੀਵਾਰ ਨੂੰ ਤਾਜ਼ਾ ਝੜਪਾਂ ਵਿੱਚ 32 ਦੀ ਮੌਤ ਹੋ ਗਈ ਹੈ।ਏਐਫਪੀ ਨੇ ਰਿਪੋਰਟ ਦਿੱਤੀ ਲਗਪਗ 300 ਪਰਿਵਾਰ ਸੁਰੱਖਿਆ ਦੀ ਭਾਲ ਵਿੱਚ ਅੱਜ ਸਵੇਰ ਤੋਂ ਹੰਗੂ ਅਤੇ ਪਿਸ਼ਾਵਰ ਵਿੱਚ ਚਲੇ ਗਏ ਹਨ, ”ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ਹੋਰ ਪਰਿਵਾਰ ਸੂਬੇ ਦੇ ਕੁਰੱਮ ਜ਼ਿਲ੍ਹੇ ਨੂੰ ਛੱਡਣ ਦੀ ਤਿਆਰੀ ਕਰ ਰਹੇ ਹਨ। ਇਹ ਖੇਤਰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ, ਜੋ ਇਸ ਸਮੇਂ ਤਾਲਿਬਾਨ ਦੀ ਦਹਿਸ਼ਤ ਨਾਲ ਜੂਝ ਰਿਹਾ ਹੈ।ਇਕ ਹੋਰ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਨਿਊਜ਼ ਆਊਟਲੈਟਸ ਨੂੰ ਦੱਸਿਆ ਕਿ “ਕਈ ਥਾਵਾਂ ‘ਤੇ ਸ਼ੀਆ ਅਤੇ ਸੁੰਨੀ ਭਾਈਚਾਰਿਆਂ ਵਿਚਕਾਰ ਲੜਾਈ ਜਾਰੀ ਹੈ”। ਸ਼ਨੀਵਾਰ ਦੀ ਝੜਪ ਵਿੱਚ ਮਾਰੇ ਗਏ 32 ਲੋਕਾਂ ਵਿੱਚੋਂ 14 ਸੁੰਨੀ ਅਤੇ 18 ਸ਼ੀਆ ਸਨ।