‘ਡਿਜੀਟਲ ਅਰੈਸਟ’ ਕਰਕੇ ਲੁੱਟੇ 10 ਕਰੋੜ

ਦਿੱਲੀ ਦੇ ਇਕ 72 ਸਾਲਾ ਸਾਬਕਾ ਇੰਜੀਨੀਅਰ ਤੋਂ ਠੱਗਾਂ ਨੇ ’‌ਡਿਜੀਟਲ ਅਰੈਸਟ’ ਦੇ ਨਾਂ ’ਤੇ 10 ਕਰੋੜ ਰੁਪਏ ਲੁੱਟ ਲਏ ਗਏ। ਠੱਗਾਂ ਨੇ ਇੰਜੀਨੀਅਰ ਨੂੰ 8 ਘੰਟੇ ਤੱਕ ’ਡਿਜੀਟਲ ਅਰੈਸਟ’ ਤਹਿਤ ਬੰਦੀ ਬਣਾ ਕੇ ਰੱਖਿਆ। ਬਹਿਰੂਬੀਆਂ ਨੇ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਪੈਸਾ ਟਰਾਂਸਫਰ ਕਰਨ ਵਾਸਤੇ ਦਬਾਅ ਬਣਾਇਆ। ਪੀੜਤ ਰੋਹਿਣੀ ਦੇ ਸੈਕਟਰ 10 ਵਿਚ ਆਪਣੀ ਪਤਨੀ ਨਾਲ ਰਹਿੰਦਾ ਹੈ। ਉਸ ਨਾਲ ਤਾਇਵਾਨ ਤੋਂ ਆਏ ਪਾਰਸਲ ਦੇ ਆਧਾਰ ’ਤੇ ਠੱਗੀ ਮਾਰੀ ਗਈ। ਬਹਿਰੂਬੀਆਂ ਨੇ ਇੰਜੀਨੀਅਰ ਨੂੰ ਦੱਸਿਆ ਕਿ ਉਸਦੇ ਨਾਂ ’ਤੇ ਆਇਆ ਪਾਰਸਲ ਮੁੰਬਈ ਹਵਾਈ ਅੱਡੇ ’ਤੇ ਫੜਿਆ ਗਿਆ ਹੈ ਜਿਸ ਵਿਚੋਂ ਨਸ਼ੇ ਨਿਕਲੇ ਹਨ। ਠੱਗਾਂ ਨੇ ਕਿਹਾ ਕਿ ਉਹ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੋਂ ਬੋਲ ਰਹੇ ਹਨ। ਸ਼ਿਕਾਇਤਕਰਤਾ ਨੇ ਜਦੋਂ ਪਰਿਵਾਰ ਨੂੰ ਇਸ ’ਡਿਜੀਟਲ ਅਰੈਸਟ’ ਬਾਰੇ ਦੱਸਿਆ ਤਾਂ ਦਿੱਲੀ ਪੁਲਿਸ ਹਰਕਤ ਵਿਚ ਆਈ ਤੇ ਸਾਈਬਰ ਸੈਲ ਨੇ ਅਕਤੂਬਰ ਦੇ ਸ਼ੁਰੂ ਵਿਚ ਐਫ ਆਈ ਆਰ ਦਰਜ ਕੀਤੀ ਤੇ ਬਾਅਦ ਵਿਚ ਕੇਸ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟੇਜਿਕ ਅਪਰੇਸ਼ਨਜ਼ (ਆਈ ਐਫ ਐਸ ਓ) ਨੂੰ ਤਬਦੀਲ ਕੀਤਾ ਗਿਆ।

Spread the love