ਸਕਾਟਲੈਂਡ ਵਿੱਚ ਕੋਰਨਵਾਲ ਲਾਈਟਹਾਊਸ ਦੀਆਂ ਕੰਧਾਂ ਦੇ ਅੰਦਰ ਇੱਕ ਬੋਤਲ ਵਿੱਚ ਛੁਪਾ ਕੇ ਇੱਕ 132 ਸਾਲ ਪੁਰਾਣਾ ਸੁਨੇਹਾ ਮਿਲਿਆ ਹੈ। ਰਿਪੋਰਟ ਅਨੁਸਾਰ ਇੱਥੇ ਇੱਕ ਕੰਧ ਵਿੱਚ 132 ਸਾਲ ਪੁਰਾਣੀ ਬੋਤਲ ਦੱਬੀ ਹੋਈ ਮਿਲੀ ਹੈ। ਪਹਿਲੀ ਵਾਰ ਸਕਾਟਿਸ਼ ਲਾਈਟਹਾਊਸ ਦੇ ਅੰਦਰ ਇੱਕ ਬੋਤਲ ਵਿੱਚ ਸੁਨੇਹਾ ਮਿਲਿਆ ਹੈ। ਇਸ ਬੋਤਲ ਦੀ ਖੋਜ 36 ਸਾਲਾ ਇੰਜੀਨੀਅਰ ਰੌਸ ਰਸਲ ਨੇ ਕੀਤੀ । ਉਨ੍ਹਾਂ ਨੇ ਕਿਹਾ ਕਿ ਮੈਂ ਇਸ ਨੋਟ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਹਾਂ। ਉਨ੍ਹਾਂ ਦੱਸਿਆ ਕਿ ਮੈਂ ਅਤੇ ਮੇਰੀ ਟੀਮ ਕਿਰਕਕਲਮ ਵਿੱਚ ਕੋਰਸਵਾਲ ਲਾਈਟ ਹਾਊਸ ਦੇ ਨਵੀਨੀਕਰਨ ਦਾ ਕੰਮ ਕਰ ਰਹੇ ਸੀ, ਇਸ ਦੌਰਾਨ ਕੰਧ ‘ਤੇ ਹਥੌੜਾ ਮਾਰਦੇ ਹੋਏ ਉਨ੍ਹਾਂ ਨੂੰ ਇੱਕ ਬੋਤਲ ਮਿਲੀ, ਜਿਸ ਵਿੱਚ ਜਾਣਕਾਰੀ ਸੀ ਕਿ ਇਹ ਲਾਈਟ ਹਾਊਸ 1817 ਵਿੱਚ ਬਣਾਇਆ ਗਿਆ ਸੀ।ਇਸ ਤੋਂ ਇਲਾਵਾ ਇਸ ਨੋਟ ‘ਤੇ ਲਿਖਿਆ ਗਿਆ ਸੀ ਕਿ ਇਹ ਲਾਲਟੈਣ 1892 ‘ਚ ਲਾਈਟ ਹਾਊਸ ‘ਚ ਜਗਾਈ ਗਈ ਸੀ ਅਤੇ ਇਸ ਨੂੰ ਮਈ ਤੋਂ ਸਤੰਬਰ ਦੇ ਮਹੀਨਿਆਂ ਦੌਰਾਨ ਲਗਾਇਆ ਗਿਆ ਸੀ। ਇਸ ਕੰਮ ਨੂੰ ਪੂਰਾ ਕਰਨ ਤੋਂ ਬਾਅਦ, ਇੰਜੀਨੀਅਰਾਂ ਨੇ ਇਸ ਪੱਤਰ ਨੂੰ ਕੰਧ ਦੇ ਅੰਦਰ ਇੱਕ ਖਾਲੀ ਥਾਂ ਵਿੱਚ ਪਾ ਦਿੱਤਾ, ਜੋ ਕਿ ਹੁਣ ਤੱਕ ਦੁਨੀਆ ਦੇ ਸਾਹਮਣੇ ਨਹੀਂ ਸੀ।ਟੀਮ ਨੇ ਕਿਹਾ ਕਿ ਇਹ ਪੱਤਰ ਸਾਡੇ ਲਈ ਬਹੁਤ ਹੀ ਹੈਰਾਨ ਕਰਨ ਵਾਲਾ ਹੈ ਪਰ ਜਦੋਂ ਅਸੀਂ ਇਸ ਨੂੰ ਪੜ੍ਹਿਆ ਤਾਂ ਅਜਿਹਾ ਬਿਲਕੁਲ ਵੀ ਨਹੀਂ ਸੀ, ਸਗੋਂ ਇਸ ਪੱਤਰ ਵਿੱਚ ਇਹ ਦੱਸਿਆ ਗਿਆ ਸੀ ਕਿ ਇਹ ਲਾਈਟ ਹਾਊਸ ਕਿਵੇਂ ਬਣਿਆ ਅਤੇ ਇਸ ਵਿੱਚ ਇਹ ਲਾਈਟ ਕਿਵੇਂ ਲਗਾਈ ਗਈ ਹੈ।ਇਹ ਪੱਤਰ ਪ੍ਰਾਪਤ ਕਰਨ ਵਾਲੇ ਰਸਲ ਦਾ ਕਹਿਣਾ ਹੈ ਕਿ ਇਹ ਪੂਰਾ ਇਤਫ਼ਾਕ ਹੈ। ਇਹ ਸੰਭਵ ਹੈ ਕਿ ਇਹ ਸਾਡੇ ਲਈ ਉਨ੍ਹਾਂ ਦਾ ਸਿੱਧਾ ਸੰਦੇਸ਼ ਹੋਵੇ।