ਦਰਜਨ ਤੋਂ ਵੱਧ ਗੱਡੀਆਂ ਨੂੰ ਲੱਗੀ ਅੱਗ, 16 ਮੌਤਾਂ

ਇਕ ਹਾਈਵੇਅ ‘ਤੇ 17 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ। ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਨੇੜੇ ਹਾਈਵੇਅ ਤੇ ਇਕ ਛੋਟਾ ਹਾਦਸਾ ਵਾਪਰਿਆ ਜਿਸ ਮਗਰੋਂ ਜਾਮ ਲੱਗ ਗਿਆ ਪਰ ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀਆਂ ਨੂੰ ਟੱਕਰ ਮਾਰ ਦਿਤੀ ਅਤੇ ਟਰੱਕ ਵਿਚ ਲੱਦੇ ਕੈਮੀਕਲ ਕਾਰਨ ਅੱਗ ਗਈ। ਸਭ ਤੋਂ ਪਹਿਲਾਂ ਇਕ ਅਤੇ ਤਿੰਨ ਕਾਰਾਂ ਆਪਸ ਵਿਚ ਭਿੜੀਆਂ ਅਤੇ ਸੜਕ ‘ਤੇ ਜਾਮ ਲੱਗਣਾ ਸ਼ੁਰੂ ਹੋ ਗਿਆ। ਗੱਡੀਆਂ ਦੀ ਕਤਾਰ ਵਧਣ ਲੱਗੀ ਅਤੇ ਉਪਰੋਂ ਮੌਸਮ ਖਰਾਬ ਹੋਣ ਕਾਰਨ ਟਰੱਕ ਡਰਾਈਵਰ ਜਾਮ ਦੇਖ ਨਾ ਸਕਿਆ ਅਤੇ ਖਤਰਨਾਕ ਟੱਕਰ ਮਗਰੋਂ ਅੱਗ ਦੇ ਭੜਕ ਉੱਠੀ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

Spread the love