UK : 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ‘ਸੰਸਦੀ ਈ ਪਟੀਸ਼ਨ’ ਦਾਇਰ

UK ਵਿਚ 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ‘ਸੰਸਦੀ ਈ ਪਟੀਸ਼ਨ’ ਦਾਇਰ ਕੀਤੀ ਗਈ ਹੈ । ਜਿਸ ‘ਤੇ ਹੁਣ ਤੱਕ 3200 ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪਟੀਸ਼ਨ ਫਰਵਰੀ ਵਿਚ ਦਾਇਰ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿਚ ਸੰਬੰਧਿਤ ਵਿਭਾਗ ਨਾਲ ਚਿੱਠੀ ਪੱਤਰ ਹੋਣ ਤੋਂ ਬਾਅਦ ਜਨਤਕ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸੰਬੰਧਿਤ ਵਿਭਾਗ ਵਲੋਂ ਮੰਨਿਆ ਜਾ ਰਿਹਾ ਸੀ ਕਿ ਅਜਿਹਾ ਕਰਨਾ ਭਾਰਤ ਨੂੰ ਨਿਸ਼ਾਨਾ ਬਣਾਉਣਾ ਹੈ ਙ ਜਦ ਬਾਅਦ ਵਿਚ ਦੱਸਿਆ ਗਿਆ ਕਿ ਭਾਰਤ ਦੇ ਸੀਨੀਅਰ ਨੇਤਾ ਅਤੇ ਅਦਾਲਤਾਂ ਵੀ ਇਸ ਨੂੰ ਸਿੱਖਾਂ ਦੀ ਨਸਲਕੁਸ਼ੀ ਮੰਨ ਚੁੱਕੀਆਂ ਹਨ । ਜਿਸ ਤੋਂ ਬਾਅਦ ਹੀ ਇਸ ਨੂੰ ਜਨਤਕ ਕੀਤਾ ਗਿਆ । ਇਸ ਪਟੀਸ਼ਨ ‘ਤੇ ਜੇ 1 ਲੱਖ ਦਸਤਖ਼ਤ ਹੋ ਜਾਂਦੇ ਹਨ ਤਾਂ ਇਸ ਬਾਰੇ ਬਰਤਾਨਵੀ ਸੰਸਦ ਵਿਚ ਬਹਿਸ ਕਰਵਾਉਣ ਦਾ ਰਾਹ ਖੁੱਲ੍ਹ ਜਾਵੇਗਾ । ਸਿੱਖ ਫੈਡਰੇਸ਼ਨ ਨੇ ਅਪੀਲ ਕੀਤੀ ਕਿ ਆ ਰਹੇ ਵਿਸਾਖੀ ਸਮਾਗਮਾਂ ਮੌਕੇ ਵੱਡੇ ਇਕੱਠ ਹੋਣਗੇ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਪ੍ਰੇਰਿਆ ਜਾਵੇਗਾ ।

Spread the love