ਇੰਦੌਰ ‘ਚ 2 ਲੱਖ 18 ਹਜ਼ਾਰ ਵੋਟਰਾਂ ਨੇ NOTA ਦਾ ਬਟਨ ਦੱਬਿਆ

ਮੱਧ ਪ੍ਰਦੇਸ਼ ਦੀ ਇੰਦੌਰ ਸੀਟ ਦੇ ਨਤੀਜੇ ਆ ਗਏ ਹਨ। ਇੱਥੇ ਭਾਜਪਾ ਉਮੀਦਵਾਰ ਜਿੱਤਿਆ ਹੈ ਹੈ। ਇੰਦੌਰ ਤੋਂ ਭਾਜਪਾ ਦੇ ਸ਼ੰਕਰ ਲਾਲਵਾਨੀ ਨੇ ਜਿੱਤ ਦਰਜ ਕੀਤੀ ਹੈ। ਜੇਤੂ ਉਮੀਦਵਾਰ ਸ਼ੰਕਰ ਲਾਲਵਾਨੀ 12,26,751 ਵੋਟਾਂ ਲੈ ਕੇ ਜੇਤੂ ਰਹੇ ਹਨ। ਉਨ੍ਹਾਂ ਨੇ 10,08,077 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਪਰ ਇੰਦੌਰ ਸੀਟ ‘ਤੇ ਨੋਟਾ ਬਟਨ ਕਾਰਨ ਚਰਚਾ ਹੋ ਰਹੀ ਹੈ। ਇੰਦੌਰ ਵਿੱਚ 2 ਲੱਖ 18 ਹਜ਼ਾਰ ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਹੈ। ਇੰਦੌਰ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਕਸ਼ੈ ਕਾਂਤੀ ਬਾਮ ਨੇ ਚੋਣਾਂ ਤੋਂ ਠੀਕ ਪਹਿਲਾਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਸੀ। ਇਸ ਕਾਰਨ ਕਾਂਗਰਸ ਪਾਰਟੀ ਉਥੇ ਚੋਣ ਨਹੀਂ ਲੜ ਸਕੀ। ਅਕਸ਼ੈ ਕਾਂਤੀ ਬਾਮ ਦੀ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ, ਕਾਂਗਰਸ ਨੇ ਲੋਕਾਂ ਨੂੰ ਨੋਟਾ ‘ਤੇ ਵੋਟ ਕਰਕੇ ਆਪਣਾ ਵਿਰੋਧ ਦਰਜ ਕਰਨ ਦੀ ਅਪੀਲ ਕੀਤੀ ਸੀ।

Spread the love