3.75 ਮਿਲੀਅਨ ਡਾਲਰ ਦੀ ਕੋਕੀਨ ਨਾਲ 2 ਪੰਜਾਬੀ ਟਰੱਕ ਡਰਾਈਵਰ ਕਾਬੂ

ਅਮਰੀਕਾ ਦੇ ਬਾਰਡਰ ਅਧਿਕਾਰੀਆਂ ਵੱਲੋ ਸਾਰਨੀਆਂ ਬਾਰਡਰ ਵਿਖੇ ਦਾਖਲ ਹੋਣ ਤੋਂ ਪਹਿਲਾਂ ਇੱਕ ਕਮਰਸ਼ੀਅਲ ਟਰੱਕ ਟਰੇਲਰ ਦੀ ਇੰਸਪੇਕਸ਼ਨ ਦੌਰਾਨ 3.75 ਮਿਲੀਅਨ ਡਾਲਰ ਦੀ ਕਥਿਤ ਤੌਰ ਤੇ ਕੋਕੀਨ ਫੜੀ ਗਈ ਹੈ ਜੋ ਟਰੇਲਰ ‘ਚ ਇੱਕ ਵੱਖਰੇ ਬਣਾਏ ਗਏ ਕੰਪਾਰਟਮੈੰਟ ਚ ਲੁਕਾਈ ਹੋਈ ਸੀ। ਪੁਲਿਸ ਵੱਲੋ ਇਸ ਮਾਮਲੇ ਵਿੱਚ ਦੋ ਕੈਨੇਡੀਅਨ ਨਿਵਾਸੀ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਰੋਵਾਲ ਗ੍ਰਿਫਤਾਰ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਕੀਨ ਦੀਆਂ 115 ਇੱਟਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦਾ ਭਾਰ ਲਗਭਗ 275 ਪੌਂਡ ਹੈ ਅਤੇ ਇਸ ਦੀ ਕੀਮਤ $3,750,000 ਦੱਸੀ ਜਾ ਰਹੀ ਹੈ।

Spread the love