ਇਟਲੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਪੰਜਾਬੀਆਂ ਦੀ ਮੌਤ

ਇਟਲੀ ਦੇ ਮਾਨਤੋਵਾ ਦੇ ਮੋਟਰਵੈਅ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਪੰਜਾਬੀਆ ਦੀ ਮੌਤ ਹੋਣ ਅਤੇ 3 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ । ਹਾਦਸੇ ਦਾ ਸ਼ਿਕਾਰ ਹੋਈ ਵੈਨ ਜਿਸ ਵਿੱਚ 9 ਭਾਰਤੀ ਸਵਾਰ ਸਨ, ਜੋ ਕਿ ਕੰਮ ਤੋਂ ਵਾਪਿਸ ਪਰਤ ਰਹੇ ਸਨ। ਇਨ੍ਹਾਂ ਦੀ ਵੈਨ ਦੀ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 9 ਸੀਟਾਂ ਵਾਲੀ ਵੈਨ ਪਲਟ ਗਈ। ਜਿਸ ਵਿੱਚ ਸਵਾਰ 2 ਪੰਜਾਬੀਆ ਦੀ ਮੌਤ ਹੋ ਗਈ, ਜਿੰਨਾਂ ਦੀ ਉਮਰ 64 ਤੇ 32 ਸਾਲ ਸੀ, ਜਦਕਿ ਬਾਕੀ ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Spread the love