ਕੋਲੇ ਦੀਆਂ ਖਾਣਾਂ ’ਤੇ ਹੋਏ ਹਮਲੇ ਵਿੱਚ 20 ਹਲਾਕ

ਬਲੋਚਿਸਤਾਨ ਸੂਬੇ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਵੱਲੋਂ ਕੋਲੇ ਦੀਆਂ ਖਾਣਾਂ ’ਤੇ ਸ਼ੁੱਕਰਵਾਰ ਤੜਕਸਾਰ ਹਮਲਾ ਕਰ ਦਿੱਤਾ ਗਿਆ, ਜਿਸ ਵਿਚ ਘੱਟੋ-ਘੱਟ 20 ਖਾਣ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਦੁਨੀਆ ਨਿਊਜ਼ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੇ ਡੱਕੀ ਖੇਤਰ ਵਿੱਚ ਵਾਪਰੀ ਹੈ ਅਤੇ ਇਹ ਹਮਲਾ ਪਾਕਿਸਤਾਨ ਵਿੱਚ ਹਿੰਸਾ ਦੀ ਇੱਕ ਲੜੀ ਵਿੱਚ ਤਾਜ਼ਾ ਘਟਨਾ ਹੈ।ਜ਼ਿਲ੍ਹਾ ਚੇਅਰਮੈਨ ਡੱਕੀ ਹਾਜੀ ਖੈਰ ਉੱਲਾ ਨਾਸਿਰ ਅਨੁਸਾਰ ਹਮਲਾਵਰਾਂ ਨੇ ਹਮਲੇ ਵਿੱਚ ਹੈਂਡ ਗ੍ਰਨੇਡ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਕੋਲੇ ਦੀਆਂ ਦਸ ਖਾਣਾਂ ਹਨ। ਨਾਸਿਰ ਨੇ ਦੱਸਿਆ ਕਿ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਮਾਈਨਿੰਗ ਮਸ਼ੀਨਰੀ ਨੂੰ ਵੀ ਅੱਗ ਲਗਾ ਦਿੱਤੀ ਅਤੇ ਇਸ ਦੌਰਾਨ ਘੱਟੋ-ਘੱਟ 20 ਮਾਈਨਰ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ।

Spread the love