20 ਲੁਟੇਰਿਆਂ ਨੇ ਮਿੰਟਾਂ ਵਿੱਚ ਲੁੱਟੀ ਪੂਰੀ ਦੁਕਾਨ, ਕਰੋੜਾਂ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਲੈ ਕੇ ਫ਼ਰਾਰ

ਅਮਰੀਕਾ ਵਿੱਚ ਇੱਕ ਭਾਰਤੀ ਦੀ ਗਹਿਣਿਆਂ ਦੀ ਦੁਕਾਨ ਨੂੰ 20 ਲੁਟੇਰਿਆਂ ਨੇ ਲੁੱਟ ਲਿਆ। ਕਰੀਬ 3 ਮਿੰਟਾਂ ਵਿੱਚ ਉਸਨੇ ਪੂਰੀ ਦੁਕਾਨ ਖਾਲੀ ਕਰ ਦਿੱਤੀ ਸੀ। ਇਹ ਸਾਰੀ ਘਟਨਾ ਕੈਲੀਫੋਰਨੀਆ ਦੇ ਸਨੀਵੇਲ ਵਿੱਚ ਪੀਐਨਜੀ ਜਵੈਲਰਜ਼ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਸਾਰੇ ਲੁਟੇਰਿਆਂ ਨੇ ਮਾਸਕ ਪਹਿਨੇ ਹੋਏ ਸਨ। ਸਾਰੇ ਲੁਟੇਰੇ ਦਰਵਾਜ਼ਾ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਗਏ ਸਨ। ਲੁੱਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਹੈ। ਫੁਟੇਜ ਮੁਤਾਬਕ ਇਹ ਸਾਰੀ ਘਟਨਾ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਤੱਕ ਚੱਲੀ।

Spread the love