ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਭਾਰਤ ਸਰਕਾਰ ਵਲੋਂ ਬਲਾਤਕਾਰਾਂ ਨਾਲ ਸਬੰਧਤ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਹੈ ਕਿ ਪੰਜਾਬ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 227 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ 162 ਸੀ। ਇਸੇ ਤਰ੍ਹਾਂ ਪੰਜਾਬ ਦੇ ਨਾਲ ਲਗਦੇ ਸੂਬੇ ਹਰਿਆਣਾ ਅੰਦਰ ਸਾਲ 2022 ਦੌਰਾਨ ਬਲਾਤਕਾਰ ਦੇ 246 ਮਾਮਲੇ ਦਰਜ ਕੀਤੇ ਗਏ ਜਦ ਕਿ ਸਾਲ 2021 ਦੌਰਾਨ ਇਨ੍ਹਾਂ ਦੀ ਗਿਣਤੀ 79 ਸੀ।ਬਾਕੀ ਦੇਸ਼ ਅੰਦਰ ਬਲਾਤਕਾਰ ਵਰਗੇ ਘਿਨਾਉਣੇ ਅਪਰਾਧਾਂ ਦੀ ਸੰਖਿਆ 4 ਫ਼ੀ ਸਦੀ ਸਲਾਨਾ ਦੀ ਦਰ ਨਾਲ ਵਧ ਰਹੀ ਹੈ ਜਦ ਕਿ ਪੰਜਾਬ ਅੰਦਰ ਇਹ ਦਰ ਦੇਸ਼ ਦੀ ਕੁੱਲ ਔਸਤ ਨਾਲੋਂ 1.5 ਫੀ ਸਦੀ ਸਲਾਨਾ ਦੀ ਦਰ ਨਾਲ ਘੱਟ ਦਰਜ ਕੀਤੀ ਗਈ ਹੈ।ਰਾਜਧਾਨੀ ਦਿੱਲੀ ਅੰਦਰ ਸਾਲ 2021 ਦੌਰਾਨ ਬਲਾਤਕਾਰ ਦੇ 2076 ਮਾਮਲੇ ਦਰਜ ਕੀਤੇ ਗਏ ਜਦਕਿ ਸਾਲ 2022 ਦੌਰਾਨ 1212 ਮਾਮਲੇ ਦਰਜ ਕੀਤੇ ਗਏ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਅਨੁਸਾਰ ਦਿੱਲੀ ਵਿਚ ਹਰ ਰੋਜ਼ ਬਲਾਤਕਾਰਾਂ ਦੇ ਤਿੰਨ ਕੇਸ ਦਰਜ ਕੀਤੇ ਜਾਂਦੇ ਹਨ ।