23 ਸਾਲ ਦੀ ਸ਼ਵੇਤਾ ਸ਼ਾਰਦਾ ਮਿਸ ਯੂਨੀਵਰਸ 2023 ‘ਚ ਕਰ ਰਹੀ ਭਾਰਤ ਦੀ ਅਗਵਾਈ,ਮੁਕਾਬਲਾ 18 ਨਵੰਬਰ ਨੂੰ

ਐਤਵਾਰ 18 ਨਵੰਬਰ 2023 ਨੂੰ ਅਲ ਸਲਵਾਡੋਰ ‘ਚ 72ਵਾਂ ਮਿਸ ਯੂਨੀਵਰਸ ਮੁਕਾਬਲਾ ਹੋ ਰਿਹਾ ਹੈ। ਇਸ ਮੁਕਾਬਲੇ ‘ਚ 90 ਦੇਸ਼ਾਂ ਦੀਆਂ ਲੜਕੀਆਂ ਹਿੱਸਾ ਲੈ ਰਹੀਆਂ ਹਨ। ਭਾਰਤ ਤੋਂ ਇਸ ਈਵੈਂਟ ‘ਚ 23 ਸਾਲਾ ਸ਼ਵੇਤਾ ਸ਼ਾਰਦਾ ਹਿੱਸਾ ਲੈ ਰਹੀ ਹੈ। ਉਸ ਨੇ ਅਗਸਤ ‘ਚ Miss Diva 2023 ਦਾ ਤਾਜ ਜਿੱਤ ਕੇ ਮਿਸ ਯੂਨੀਵਰਸ ਦੀ ਯੋਗਤਾ ਦੇ ਮਾਪਦੰਡ ਨੂੰ ਪੂਰਾ ਕੀਤਾ ਸੀ। ਸ਼ਾਰਦਾ ਚੰਡੀਗੜ੍ਹ ਦੀ ਜੰਮਪਲ ਹੈ। ਸ਼ਾਰਦਾ ਨੇ ‘ਡਾਂਸ ਦੀਵਾਨੇ’, ‘ਡਾਂਸ ਪਲੱਸ’ ਤੇ ‘ਡਾਂਸ ਇੰਡੀਆ ਡਾਂਸ’ ਵਰਗੇ ਕਈ ਡਾਂਸ ਰਿਐਲਿਟੀ ਸ਼ੋਅਜ਼ ‘ਚ ਹਿੱਸਾ ਲਿਆ ਹੈ। ਸ਼ਾਰਦਾ ਨੇ ‘ਝਲਕ ਦਿਖਲਾ ਜਾ’ ‘ਚ ਬਤੌਰ ਕੋਰੀਓਗ੍ਰਾਫਰ ਵੀ ਕੰਮ ਕੀਤਾ ਹੈ। ਅਗਸਤ ‘ਚ ਸ਼ਾਰਦਾ ਨੇ ਮੁੰਬਈ ‘ਚ ਆਯੋਜਿਤ Miss Diva 2023 ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਸ਼ਾਰਦਾ ਨੇ ਮਿਸ ਯੂਨੀਵਰਸ ਲਈ ਵੀ ਕੁਆਲੀਫਾਈ ਕਰ ਲਿਆ ਹੈ।

Spread the love