ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਫੈਡਰਲ ਸਰਕਾਰ ਵੱਲੋਂ 28 ਮਿਲੀਅਨ ਡਾਲਰ ਦੀ ਰਕਮ ਜਾਰੀ

ਕੈਨੇਡਾ ਸਰਕਾਰ ਵੱਲੋਂ 28 ਮਿਲੀਅਨ ਡਾਲਰ ਦੀ ਰਕਮ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਚੋਰੀ ਕੀਤੀਆਂ ਗੱਡੀਆਂ ਨੂੰ ਵਿਦੇਸ਼ ਭੇਜਣ ਤੋਂ ਰੋਕਿਆ ਜਾਵੇਗਾ। ਫੈਡਰਲ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅੱਜ 8 ਫਰਵਰੀ ਨੂੰ ਆਟੋ ਥੈਫਟ ਦੇ ਮਸਲੇ ‘ਤੇ ਕੌਮੀ ਸੰਮੇਲਨ ਹੋ ਰਿਹਾ ਹੈ। ਸੰਮੇਲਨ ਵਿਚ ਸਥਾਨਕ, ਸੂਬਾਈ ਅਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਤੋਂ ਇਲਾਕਾ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਅਫਸਰ ਸ਼ਾਮਲ ਹੋਣਗੇ। ਉਨਟਾਰੀਓ ਵਰਗੇ ਰਾਜਾਂ ਵਿਚ ਕਾਰ ਚੋਰੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਥੇ ਇਸ ਦੇ ਟਾਕਰੇ ਲਈ ਇਕ ਟਾਸਕ ਫੋਰਸ ਗਠਤ ਕਰਨੀ ਪਈ। ਚੋਰੀ ਦੀਆਂ ਵਾਰਦਾਤਾਂ ਅਤੇ ਮਹਿੰਗਾਈ ਵਧਣ ਕਾਰਨ ਹੀ ਕੈਨੇਡਾ ਵਿਚ ਕਾਰ ਬੀਮਾ 25% ਤੱਕ ਮਹਿੰਗਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

Spread the love