ਅਟਲਾਟਾਂ ਸੂਬੇ ‘ਚ ਇੱਕ ਕਾਰ ਸੜਕ ਹਾਦਸੇ ‘ਚ 3 ਭਾਰਤੀ ਔਰਤਾਂ ਦੀ ਮੌਤ

ਨਿਊਯਾਰਕ, 28 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਗੁਜਰਾਤੀ ਔਰਤਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਤਿੰਨੇ ਔਰਤਾਂ ਗੁਜਰਾਤ ਸੂਬੇ ਦੇ ਆਨੰਦ ਜ਼ਿਲ੍ਹੇ ਨਾਲ ਸਬੰਧਤ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਅਮਰੀਕਾ ਦੇ ਅਟਲਾਂਟਾ ਤੋਂ ਗ੍ਰੀਨ ਵੈਲੀ ਸਾਊਥ ਨੂੰ ਜਾਂਦੇ ਸਮੇਂ ਡਿਵਾਈਡਰ ਨਾਲ ਟਕਰਾ ਗਈ। ਇਸ ਘਟਨਾ ਵਿੱਚ ਤਿੰਨ ਗੁਜਰਾਤੀ ਔਰਤਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਹ ਤਿੰਨੋਂ ਔਰਤਾਂ ਆਨੰਦ ਜ਼ਿਲ੍ਹੇ ਦੇ ਬੋਰਸਦ ਤਾਲੁਕਾ ਦੀਆਂ ਰਹਿਣ ਵਾਲੀਆਂ ਦਨ। ਤਿੰਨ ਔਰਤਾਂ ਦੀ ਮੌਤ ਤੋਂ ਬਾਅਦ ਗੁਜਰਾਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਔਰਤਾਂ ਵਿੱਚ ਰੇਖਾਬੇਨ ਦਿਲੀਪ ਭਾਈ ਪਟੇਲ, ਸੰਗੀਤਾਬੇਨ ਭਾਵੇਸ਼ਭਾਈ ਪਟੇਲ ਅਤੇ ਮਨੀਸ਼ਾ ਬੇਨ ਰਾਜੇਂਦਰਭਾਈ ਪਟੇਲ ਦੇ ਨਾਂ ਸ਼ਾਮਲ ਹਨ।

Spread the love