ਫਰਿਜਨੋ ਦੇ ਡੁਲਿੱਟ ਟਰਮੀਨਲ ਤੋ ਪੰਜਾਬੀਆਂ ਦੇ 3 ਲੋਡ ਪੰਜਾਬੀ ਚੋਬਰਾਂ ਨੇ ਹੀ ਕੀਤੇ ਚੋਰੀ

ਫਰਿਜਨੋ ਦੇ ਡੁਲਿੱਟ ਟਰੱਕ ਟਰਮੀਨਲ ਤੋ ਫ਼ਤਿਹ ਕੈਰੀਅਰ ਦੇ ਇੱਕੋ ਰਾਤ ਵਿੱਚ ਤਿੰਨ ਮਹਿੰਗੇ ਲੋਡ ਚੋਰੀ ਹੋ ਗਏ। ਇਹ ਯਾਰਡ 2778 S willow Ave Fresno ਵਿਖੇ ਸਥਿਤ ਹੈ, ਇੱਥੇ ਤਕਰੀਬਨ 100 ਟਰੱਕਾਂ ਦੀ ਪਾਰਕਿੰਗ ਬਣੀ ਹੋਈ ਹੈ। ਇਹਨਾਂ ਵਿੱਚੋਂ 25 ਟਰੱਕਾਂ ਦੀ ਪਾਰਕਿੰਗ ਫ਼ਤਿਹ ਕੈਰੀਅਰ ਵੱਲੋ ਕਿਰਾਏ ਤੇ ਲਈ ਗਈ ਹੈ।ਫ਼ਤਿਹ ਕੈਰੀਅਰ ਦਾ ਪਹਿਲਾ ਲੋਡ 13 ਅਕਤੂਬਰ ਨੂੰ ਚੋਰੀ ਹੋਇਆ ਸੀ, ਉਸ ਉਪਰੰਤ ਇਹਨਾਂ ਨੇ ਦੋ ਸਕਿਉਰਟੀ ਗਾਰਡ ਹਾਇਰ ਕੀਤੇ, ਕੈਮਰੇ ਵਗੈਰਾ ਲੱਗੇ ਹੋਏ ਨੇ। ਗੇਟ ਅੰਦਰ ਵੜਨ ਲਈ ਗੇਟ ਕੋਡ ਵਰਤਣੇ ਪੈਂਦੇ ਨੇ। ਲੰਘੇ ਹਫ਼ਤੇ ਇਸੇ ਯਾਰਡ ਦੇ ਵਿੱਚ ਤਿੰਨ ਸ਼ੱਕੀ ਪੰਜਾਬੀ ਮੁੰਡੇ, ਉਮਰ 25 ਤੋਂ 30 ਸਾਲ ਕਾਲੇ ਪਿੱਕਅੱਪ ਅਤੇ ਨੀਲੇ ਰੰਗ ਦੇ ਬਾਬਟੇਲ ਟਰੱਕ ਨਾਲ ਯਾਰਡ ਵਿੱਚ ਵੇਖੇ ਗਏ। ਜਦੋ ਇਹਨਾਂ ਨਾਲ ਗੱਲਬਾਤ ਕੀਤੀ ਗਈ ‘ਤਾਂ ਇਹਨਾਂ ਨੇ ਦੱਸਿਆ ਕਿ ਅਸੀਂ ਵੀ ਇੱਥੇ ਪਾਰਕਿੰਗ ਕਿਰਾਏ ਤੇ ਲਈ ਹੋਈ ਹੈ। ਉਪਰੰਤ ਯਾਰਡ ਦੇ ਮਾਲਕ ਅਵਤਾਰ ਸਿੰਘ ਨੇ ਇਸ ਗੱਲ ਨੂੰ ਤਸਦੀਕ ਵੀ ਕੀਤਾ। ਵੀਰਵਾਰ ਦੀ ਰਾਤ ਨੂੰ ਫੇਰ ਇਹ ਬੰਦੇ ਦੋ ਹੋਰ ਟਰੱਕਾਂ ਨਾਲ ਯਾਰਡ ਵਿੱਚ ਪਹੁੰਚੇ ਅਤੇ ਫ਼ਤਿਹ ਕੈਰੀਅਰ ਦੇ ਤਿੰਨ ਲੋਡਡ ਟ੍ਰੇਲਰ ਹੁੱਕ ਕਰਕੇ ਸ਼ਰੇਆਮ ਕੋਡ ਨੇਪਕੇ ਯਾਰਡ ਤੋ ਲੋਡਾਂ ਸਮੇਤ ਰਫ਼ੂ ਚੱਕਰ ਹੋ ਗਏ। ਕੁਝ ਦੇਰ ਬਾਅਦ ਇਹ ਫਿਰ ਯਾਰਡ ਵਿੱਚ ਪਰਤੇ ਅਤੇ ਕੁਝ ਹੋਰ ਟ੍ਰੇਲਰਾਂ ਨੂੰ ਹੁੱਕ ਅੱਪ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਕਿਉਕੇ ਟ੍ਰੇਲਰਾਂ ਨੂੰ ਕਿੰਗ ਪਿੰਨ ਲਾਕ ਲੱਗੇ ਹੋਏ ਸਨ। ਖੜਕਾ ਸੁਣਕੇ ਮੈਕਸੀਕਨ ਮੂਲ ਦਾ ਗਾਰਡ ਆਇਆ ਤਾਂ ਇਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ, ਫੇਰ ਸਕਿਉਰਟੀ ਗਾਡਰ ਨੇ ਫ਼ਤਿਹ ਕੈਰੀਅਰ ਦੇ ਮਾਲਕ ਨੂੰ ਕਾਲ ਕਰਕੇ ਯਾਰਡ ਵਿੱਚ ਬੁਲਾਇਆ ਗਿਆ। ਉਹਨਾਂ ਸ਼ੈਰਫ਼ ਡਿਪਾਰਟਮੈਂਟ ਨੂੰ ਕਾਲ ਕਰਕੇ ਸਾਰੀ ਗੱਲ ਦੱਸੀ। ਚੋਰੀ ਹੋਏ ਟ੍ਰੇਲਰਾਂ ਤੇ ਜੀਪੀਐਸ ਟ੍ਰੈਕਰ ਲੱਗੇ ਹੋਏ ਸੀ।ਪੁਲਿਸ ਨੇ ਕਾਰਵਾਈ ਕੀਤੀ ਪਰ ਮਹਿਜ 40 ਮਿੰਟ ਅੰਦਰ ਟ੍ਰੇਲਰਾਂ ਵਿੱਚਲੇ ਲੋਡ ਚੋਰੀ ਹੋ ਚੁੱਕੇ ਸਨ, ‘ਤੇ ਪੁਲਿਸ ਦੇ ਹੱਥ ਸਿਰਫ ਖਾਲੀ ਟ੍ਰੇਲਰ ਹੀ ਲੱਗੇ।

Spread the love