ਅਮਰੀਕਾ ਤੋਂ ਡਿਪੋਰਟ 300 ਵਿਅਕਤੀ ਪਨਾਮਾ ਦੇ ਹੋਟਲ ’ਚ ਨਜ਼ਰਬੰਦ, ‘Help’ ਲਿਖ ਕੇ ਮਦਦ ਦੀ ਗੁਹਾਰ ਲਗਾਈ

ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਤਿੰਨ ਸੌ ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇਕ ਹੋਟਲ ਵਿਚ ਨਜ਼ਰਬੰਦ ਕੀਤਾ ਗਿਆ ਹੈ। ਇਹ ਗ਼ੈਰਕਾਨੂੰਨੀ ਪਰਵਾਸੀ ਕੌਮਾਂਤਰੀ ਅਥਾਰਿਟੀਜ਼ ਵੱਲੋਂ ਉਨ੍ਹਾਂ ਨੂੰ ਆਪੋ ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਹੇ ਹਨ।ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਇਰਾਨ, ਭਾਰਤ, ਨੇਪਾਲ, ਸ੍ਰੀ ਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ਿਆਈ ਮੁਲਕਾਂ ਨਾਲ ਸਬੰਧਤ ਹਨ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ 40 ਫੀਸਦ ਤੋਂ ਵੱਧ ਪਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਹੋਟਲ ਵਿਚ ਨਜ਼ਰਬੰਦ ਇਨ੍ਹਾਂ ਡਿਪੋਰਟੀਜ਼ ਨੇ ਖਿੜਕੀਆਂ ਰਾਹੀਂ ‘Help’ ਦੇ ਸੁਨੇਹੇ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।

Spread the love