ਅਮਰੀਕਾ ‘ਚ ਛੁਰੇਬਾਜ਼ੀ ਦੀ ਘਟਨਾ ‘ਚ 4 ਦੀ ਮੌਤ

ਇਲੀਨੋਇਸ ਰਾਜ ਵਿਚ ਰਾਕਫੋਰਡ ਖੇਤਰ ਵਿਚ ਵੱਖ ਵੱਖ ਥਾਵਾਂ ‘ਤੇ ਇਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕਰਕੇ 4 ਲੋਕਾਂ ਦੀ ਹੱਤਿਆ ਕਰ ਦਿੱਤੀ । 7 ਹੋਰ ਜ਼ਖਮੀ ਹਨ । ਪੁਲਿਸ ਨੇ ਕਿਹਾ ਕਿ 22 ਸਾਲਾਂ ਸ਼ੱਕੀ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮਿ੍ਤਕਾਂ ਵਿਚ ਇਕ 15 ਸਾਲ ਦੀ ਲੜਕੀ, ਇਕ 63 ਸਾਲ ਦੀ ਅÏਰਤ, ਇਕ 49 ਸਾਲ ਦਾ ਵਿਅਕਤੀ ਤੇ ਇਕ 22 ਸਾਲ ਦਾ ਵਿਅਕਤੀ ਸ਼ਾਮਿਲ ਹੈ। ਰਾਕਫੋਰਡ ਪੁਲਿਸ ਵਿਭਾਗ ਅਨੁਸਾਰ 5 ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ।

Spread the love