ਨਿਊਯਾਰਕ, 10 ਜੁਲਾਈ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ਵਿੱਚ ਇਕ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਗਰੁੱਪ ਵੱਲੋ ਅਮਰੀਕਾ ਦੇ ਟੈਕਸਾਸ ਰਾਜ ਵਿੱਚ ਮਨੁੱਖੀ ਤਸਕਰੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜੋ ਅਮਰੀਕਾ ਦੇ ਟੈਕਸਾਸ ਦੇ ਸੂਬੇ ਦੇ ਪ੍ਰਿੰਸਟਨ ਸ਼ਹਿਰ ਦੇ ਵਿੱਚ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪ੍ਰਿੰਸਟਨ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਹੀ ਘਰ ਵਿੱਚ 15 ਔਰਤਾਂ ਦੇ ਮਿਲਣ ਤੋਂ ਬਾਅਦ ਚਾਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪ੍ਰਿੰਸਟਨ ਪੁਲਿਸ ਨੇ ਗ੍ਰਿਫਤਾਰੀਆਂ ਉਦੋਂ ਕੀਤੀਆਂ ਜਦੋਂ ਇੱਕੋ ਘਰ ਵਿੱਚ ਰਹਿੰਦੀਆਂ ਲਗਭਗ 15 ਔਰਤਾਂ ਫਰਸ਼ ‘ਤੇ ਸੌਂ ਰਹੀਆਂ ਸਨ। ਪ੍ਰਿੰਸਟਨ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੰਭਾਵਿਤ ਮਨੁੱਖੀ ਤਸਕਰੀ ਰੈਕੇਟ ਬਾਰੇ ਮਾਰਚ ਵਿੱਚ ਪੈਸਟ ਕੰਟਰੋਲ ਵਿਭਾਗ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕੋਲਿਨ ਕਾਉਂਟੀ ਵਿੱਚ ਗਿਨਸਬਰਗ ਲੇਨ ਉੱਤੇ ਉਸ ਘਰ ਦੀ ਜਾਂਚ ਸ਼ੁਰੂ ਕੀਤੀ। ਮੀਡੀਆ ਰਿਪੋਰਟ ਦੇ ਅਨੁਸਾਰ, ਪ੍ਰਿੰਸਟਨ ਪੁਲਿਸ ਨੇ 24 ਸਾਲਾ ਚੰਦਨ ਦਾਸੀਰੈੱਡੀ, 31 ਸਾਲਾ ਸੰਤੋਸ਼ ਕਟਕੁਰੀ, 31 ਸਾਲਾ ਦਵਾਰਕਾ ਗੁੰਡਾ ਅਤੇ 37 ਸਾਲਾ ਅਨਿਲ ਨਰ ਸਾਰੇ ਤੇਲਗੂ ਭਾਰਤੀਆ ਨੂੰ ‘ਜ਼ਬਰਦਸਤੀ ਮਜ਼ਦੂਰੀ’ ਸਕੀਮ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਮੀਡੀਆ ਰਿਪੋਰਟਾਂ ਦੇ ਮੁਤਾਬਕ ਪੈਸਟ ਕੰਟਰੋਲ ਵਿਭਾਗ ਨੂੰ ਮਾਰਚ ‘ਚ ਘਰ ਬੁਲਾਇਆ ਗਿਆ ਸੀ। ਪਰ ਜਦੋਂ ਇੰਸਪੈਕਟਰ ਅੰਦਰ ਗਿਆ ਤਾਂ ਉਸ ਨੇ ਹਰ ਕਮਰੇ ਦੇ ਫਰਸ਼ ‘ਤੇ 15 ਦੇ ਕਰੀਬ ਔਰਤਾਂ ਸੁੱਤੀਆਂ ਹੋਈਆਂ ਦੇਖੀਆਂ। ਨਾਲੇ ਹੋਰ ਉੱਥੇ ਕਾਫੀ ਸੂਟਕੇਸ ਸਨ। ਪੁਲਸ ਨੇ ਦੱਸਿਆ ਕਿ ਜਿਸ ਘਰ ਵਿਚ ਮਨੁੱਖੀ ਤਸਕਰੀ ਹੋ ਰਹੀ ਸੀ, ਉਸ ਦੇ ਅੰਦਰ ਕਈ ਕੰਪਿਊਟਰ, ਇਲੈਕਟ੍ਰੋਨਿਕਸ ਅਤੇ ਕੰਬਲ ਸੀ।ਅਤੇ ਘਰ ਵਿੱਚ ਕੋਈ ਵੀ ਫਰਨੀਚਰ ਨਹੀਂ ਸੀ।ਪੁਲਿਸ ਨੇ ਦੱਸਿਆ ਕਿ ਉਸ ਘਰੋਂ ਛੁਡਵਾਈਆਂ ਗਈਆਂ 15 ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਟਕੁਰੀ ਅਤੇ ਉਸਦੀ ਪਤਨੀ ਦਵਾਰਕਾ ਗੁੰਡਾ ਦੀ ਮਾਲਕੀ ਵਾਲੀਆਂ ਕੁਝ ਫਰਜ਼ੀ ਕੰਪਨੀਆਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ।ਪੁਲਿਸ ਨੇ ਘਰ ਵਿੱਚੋਂ ਕਈ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ।
ਪ੍ਰਿੰਸਟਨ ਪੁਲਿਸ ਨੇ ਕਿਹਾ ਕਿ ਕਈ ਹੋਰ, ਮਰਦ ਅਤੇ ਔਰਤਾਂ ਦੋਵੇਂ, ਵੀ ਜ਼ਬਰਦਸਤੀ ਮਜ਼ਦੂਰੀ ਦੇ ਸ਼ਿਕਾਰ ਸਨ ਅਤੇ ਸ਼ੈੱਲ ਕੰਪਨੀਆਂ ਲਈ ਪ੍ਰੋਗਰਾਮਰ ਵਜੋਂ ਕੰਮ ਕਰਦੇ ਸਨ। ਪ੍ਰਿੰਸਟਨ, ਮੇਲਿਸਾ ਅਤੇ ਮੈਕਕਿਨੀ ਦੇ ਕਈ ਹੋਰ ਟਿਕਾਣਿਆਂ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਨੇ ਹੋਰ ਸਥਾਨਾਂ ਤੋਂ ਲੈਪਟਾਪ ਅਤੇ ਫੋਨ ਸਮੇਤ ਕਈ ਚੀਜ਼ਾਂ ਪੁਲਿਸ ਬੇ ਜ਼ਬਤ ਕੀਤੀਆਂ ਹਨ।