ਪੰਜਾਬ ਦੇ 5 ਵੱਡੇ ਸਿਆਸੀ ਚਿਹਰੇ ਨੇ ਚੋਣ ਪ੍ਰਚਾਰ ਤੋਂ ਦੂਰ

ਲੋਕ ਸਭਾ ਚੋਣਾਂ 2024 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਜਾਬ ਵਿੱਚ ਸੱਤਵੇਂ ਤੇ ਆਖ਼ਰੀ ਗੇੜ ਦੌਰਾਨ ਪਹਿਲੀ ਜੂਨ ਨੂੰ ਪੋਲਿੰਗ ਹੋਵੇਗੀ। ਜਿਸ ਲਈ ਸਾਰੀਆਂ ਸਿਆਸੀ ਧਿਰਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸੂਬੇ ਵਿੱਚ ਇਸ ਵਾਰ ਚਾਰਧਿਰੀ ਮੁਕਾਬਲਾ ਕਿਆਸਿਆ ਜਾ ਰਿਹਾ ਹੈ। ਸੂਬੇ ਦੀਆਂ 13 ਸੀਟਾਂ ਉੱਤੇ ਸੱਤਾਧਾਰੀ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆਪੋ-ਆਪਣੇ ਤਰੀਕੇ ਨਾਲ ਕਿਸਮਤ ਅਜ਼ਮਾਈ ਕਰ ਰਹੀਆਂ ਹਨ। ਪਰ ਸੂਬੇ ਵਿੱਚ ਸਿਆਸਤ ਦੇ ਕਈ ਵੱਡੇ ਨਾਮ ਅਜਿਹੇ ਵੀ ਹਨ, ਜਿਹੜੇ ਚੋਣ ਪਿੜ ਤੋਂ ਬਾਹਰ ਬੈਠੇ ਹਨ, ਉਹ ਨਾ ਤਾਂ ਚੋਣ ਲੜ ਰਹੇ ਹਨ, ਨਾ ਕਿਸੇ ਨੂੰ ਲੜਾ ਰਹੇ ਹਨ ਅਤੇ ਨਾ ਹੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ।ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ।ਪਰ ਇਸ ਵਾਰ ਉਹ ਪ੍ਰਚਾਰ ਤੋਂ ਦੂਰ ਹਨ।
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਰਹੇ ਹਨ। ਅੱਜ ਕੱਲ੍ਹ ਉਹ ਭਾਜਪਾ ‘ਚ ਹਨ ਤੇ ਚੋਣ ਪ੍ਰਚਾਰ ਵਿੱਚ ਨਹੀਂ ਦਿਸ ਰਹੇ ।
ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਵੱਡੇ ਆਗੂ ਮੰਨੇ ਜਾਂਦੇ ਸਨ। ਉਹ ਕੇਂਦਰੀ ਮੰਤਰੀ ਰਹੇ ਅਤੇ ਅਕਾਲੀ ਦਲ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ।ਅਕਾਲੀ ਦਲ ਤੋਂ ਅਲੱਗ ਹੋਣ ਮਗਰੋ ਉਹ ਵਾਪਸ ਅਕਾਲੀ ਦਲ ‘ਚ ਆ ਗਏ ਸਨ ਤੇ ਇਸ ਵਾਰ ਚੋਣ ਪ੍ਰਚਾਰ ਨਹੀਂ ਕਰ ਰਹੇ।
ਮਨਪ੍ਰੀਤ ਸਿੰਘ ਬਾਦਲ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ, ਦੋ ਵਾਰ ਪੰਜਾਬ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ । ਅਕਾਲੀ ਦਲ ਛੱਡ ਕੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਜਿਸ ਦਾ ਫਿਰ ਉਨ੍ਹਾਂ ਨੇ ਕਾਂਗਰਸ ‘ਚ ਰਲੇਵਾ ਕਰ ੁਲਿਆ ਸੀ । ਕਾਂਗਰਸ ਸਰਕਾਰ ਜਾਣ ਮਗਰੋਂ ਉਹ ਭਾਜਪਾ ‘ਚ ਚਲੇ ਗਏ ਸਨ ਤੇ ਉਹ ਵੀ ੳੱਜਕੱਲ੍ਹ ਚੋਣ ਪ੍ਰਚਾਰ ਤੋਂ ਦੂਰ ਹਨ ।

Spread the love