ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਸਮੇਂ 5 ਪ੍ਰਵਾਸੀਆਂ ਦੀ ਮੌਤ

ਫਰਾਂਸ ਤੋਂ ਬਰਤਾਨੀਆ ਜਾਣ ਲਈ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇਕ ਬੱਚੀ ਸਮੇਤ ਪੰਜ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ । ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਸ-ਡੇ-ਕਲੇਸ ਦੇ ਤੱਟ ਦੇ ਨੇੜੇ ਪ੍ਰਵਾਸੀਆਂ ਨਾਲ ਭਰੀਆਂ ਕਈ ਕਿਸ਼ਤੀਆਂ ਨੂੰ ਸਵੇਰੇ ਰਵਾਨਾ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਸੀ । ਉਨ੍ਹਾਂ ਦੱਸਿਆ ਕਿ ਫਰਾਂਸੀਸੀ ਜਲ ਸੈਨਾ ਵਲੋਂ ਇਕ ਬਹੁਤ ਜ਼ਿਆਦਾ ਭੀੜ ਵਾਲੀ ਕਿਸ਼ਤੀ, ਜਿਸ ‘ਚ ਸੌ ਤੋਂ ਵੱਧ ਲੋਕ ਸਵਾਰ ਸਨ, ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ 5 ਪ੍ਰਵਾਸੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ । ਮਿ੍ਤਕਾਂ ‘ਚ ਇਕ ਔਰਤ, 7 ਸਾਲ ਦੀ ਬੱਚੀ ਤੇ ਤਿੰਨ ਪੁਰਸ਼ ਸ਼ਾਮਿਲ ਹਨ ।

Spread the love