ਅੰਡੇਮਾਨ ਨੇੜੇ 5500 ਕਿਲੋ ਗ੍ਰਾਮ ਮੈਥਾਮਫੇਟਾਮਾਈਨ ਜ਼ਬਤ

ਭਾਰਤੀ ਤੱਟ ਰੱਖਿਅਕ ਬਲ (ਆਈ.ਸੀ.ਜੀ.) ਨੇ ਅੰਡੇਮਾਨ ਅਤੇ ਨਿਕੋਬਾਰ ਦੇ ਬੈਰਨ ਟਾਪੂ ਨੇੜੇ ਮੱਛੀ ਫੜਨ ਵਾਲੇ ਇਕ ਜਹਾਜ਼ ਤੋਂ 5,500 ਕਿਲੋਗ੍ਰਾਮ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਜ਼ਬਤ ਕੀਤੀ ਹੈ। ਇਹ ਫੋਰਸ ਵਲੋਂ ਕੀਤੀ ਗਈ ਹੁਣ ਤਕ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ।ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦਸਿਆ, ‘‘ਇਹ ਹੁਣ ਤਕ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ ਅਤੇ ਸਾਨੂੰ ਸ਼ੱਕ ਹੈ ਕਿ ਇਹ ਵੱਡੇ ਕੌਮਾਂਤਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਹੈ। ਮਿਆਂਮਾਰ ਦੇ ਰਹਿਣ ਵਾਲੇ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।’’ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਇਕ ਜਹਾਜ਼ ਤੋਂ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ ਡਰੱਗ ਨੂੰ ਥਾਈਲੈਂਡ ਲਿਜਾਇਆ ਜਾਣਾ ਸੀ।

Spread the love