ਐਡਮਿੰਟਨ ਪੁਲਿਸ ਅਤੇ ਆਰਸੀਐਮਪੀ ਦੀ ਸਾਂਝੀ ਕਾਰਵਾਈ ਦੇ ‘ਪ੍ਰੋਜੈਕਟ ਗੈਸਲਾਇਟ’ ਤਹਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸਕਰ ਪੰਜਾਬੀ ਬਿਜ਼ਨਸ ਮੈਨਾ ਕੋਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾ ਹੇਠ ਛੇ ਜਣਿਆ ਨੂੰ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ , ਗ੍ਰਿਫਤਾਰ ਹੋਣ ਵਾਲਿਆਂ ‘ਚ ਜਸ਼ਨਦੀਪ ਕੌਰ (19), ਗੁਰਕਰਨ ਸਿੰਘ (19), ਮਾਨਵ ਹੀਰ (19), ਪਰਮਿੰਦਰ ਸਿੰਘ (21), ਦਿਵਨੂਰ ਆਸ਼ਟ (19) ਅਤੇ ਇੱਕ 17 ਸਾਲਾ ਨੌਜਵਾਨ ਸ਼ਾਮਲ ਹੈ। ਇਸ ਮਾਮਲੇ ਵਿੱਚ ਇਸ ਗੈਂਗ ਦੇ ਮੁਖੀ ਸਮਝੇ ਜਾਂਦੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ ਵੀ ਜਾਰੀ ਕੀਤੇ ਗਏ ਹਨ। ਐਡਮਿੰਟਨ ਪੁਲਿਸ ਹੁਣ ਤੱਕ ਰਿਪੋਰਟ ਕੀਤੀਆਂ 40 ਘਟਨਾਵਾਂ ਵਿੱਚੋਂ 26 ਵਿੱਚ ਚਾਰਜ ਲਾ ਚੁੱਕੀ ਹੈ। ਪੁਲਿਸ ਮੁਤਾਬਕ ਮਨਿੰਦਰ ਧਾਲੀਵਾਲ ਨਵੇਂ ਨੌਜਵਾਨ ਮੁੰਡੇ -ਕੁੜੀਆਂ ਦੀ ਭਰਤੀ ਇਸ ਗੈਂਗ ਲਈ ਕਰ ਰਿਹਾ ਹੈ ਅਤੇ ਪੁਲਿਸ ਵੱਲੋ ਧਾਲੀਵਾਲ ਦੀ ਤਸਵੀਰ ਵੀ ਜਨਤਕ ਕੀਤੀ ਗਈ ਹੈ।
