ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੂਰੀ ਐਮਰਜੈਂਸੀ ਦਰਮਿਆਨ ਮੰਗਲਵਾਰ ਰਾਤ 10.24 ਵਜੇ ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਸੀਐਸਐਮਆਈਏ) ‘ਤੇ ਉਤਰੀ ।ਫਲਾਈਟ, 6E 5149, ਵਿੱਚ 196 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ।ਇੰਡੀਗੋ ਦੇ ਬੁਲਾਰੇ ਨੇ ਕਿਹਾ, “ਸਾਰੇ ਯਾਤਰੀਆਂ ਨੂੰ ਸੁਰੱਖਿਅਤ ਰੂਪ ਨਾਲ ਜਹਾਜ਼ ਤੋਂ ਉਤਾਰ ਲਿਆ ਗਿਆ ਹੈ। “ਅਸੀਂ ਸੁਰੱਖਿਆ ਏਜੰਸੀਆਂ ਨਾਲ ਕੰਮ ਕਰ ਰਹੇ ਹਾਂ ਅਤੇ, ਸਾਰੀਆਂ ਸੁਰੱਖਿਆ ਜਾਂਚਾਂ ਪੂਰੀਆਂ ਹੋਣ ਤੋਂ ਬਾਅਦ, ਜਹਾਜ਼ ਨੂੰ ਵਾਪਸ ਟਰਮੀਨਲ ਖੇਤਰ ਵਿੱਚ ਰੱਖਿਆ ਜਾਵੇਗਾ।” ਆਖ਼ਰ ਜਾਂਚ ਮਗਰੋਂ ਪਤਾ ਲੱਗਾ ਕਿ ਕੋਈ ਵੀ ਬੰਬ ਜਹਾਜ਼ ਵਿਚ ਨਹੀਂ ਸੀ।ਇਸ ਤੋਂ ਇਲਾਵਾ ਜਸਲੋਕ ਹਸਪਤਾਲ, ਰਹੇਜਾ ਹਸਪਤਾਲ, ਸੇਵਨ ਹਿਲਸ ਹਸਪਤਾਲ, ਕੋਹਿਨੂਰ ਹਸਪਤਾਲ, ਕੇਈਐਮ ਹਸਪਤਾਲ, ਜੇਜੇ ਹਸਪਤਾਲ ਅਤੇ ਸੇਂਟ ਜਾਰਜ ਹਸਪਤਾਲ ਸਮੇਤ ਮੁੰਬਈ ਦੇ 50 ਤੋਂ ਵੱਧ ਹਸਪਤਾਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ।