ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਮੱਕਾ ਦੀ ਸਾਲਾਨਾ ਤੀਰਥ ਯਾਤਰਾ ਦੌਰਾਨ 98 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਸਾਲ 1,75,000 ਭਾਰਤੀ ਤੀਰਥ ਮੁਸਾਫ਼ਰ ਹੱਜ ਲਈ ਮੱਕਾ ਗਏ ਹਨ। ਹੱਜ ਦੀ ਮਿਆਦ 9 ਮਈ ਤੋਂ 22 ਜੁਲਾਈ ਤਕ ਹੈ। ਇਸ ਸਾਲ ਹੁਣ ਤਕ 98 ਮੌਤਾਂ ਹੋ ਚੁਕੀਆਂ ਹਨ।
ਦੂਜੇ ਪਾਸੇ ਭਾਰਤ ‘ਚ ਭਿਆਨਕ ਗਰਮੀ ਕਾਰਨ 1 ਮਾਰਚ ਤੋਂ 20 ਜੂਨ ਦੇ ਵਿਚਕਾਰ, 143 ਲੋਕਾਂ ਦੀ ਮੌਤ ਹੋ ਗਈ ਅਤੇ 41,789 ਸ਼ੱਕੀ ਲੂ ਲੱਗਣ ਦਾ ਇਲਾਜ ਕਰਵਾ ਰਹੇ ਸਨ।