ਭਾਰਤੀ-ਅਮਰੀਕੀ ਮੂਲ ਦੇ 12 ਸਾਲ ਦੇ ਬੱਚੇ ਨੇ ਕੀਤੀ ਗ੍ਰੈਜੂਏਸ਼ਨ

ਨਿਊਯਾਰਕ, 23 ਜੂਨ (ਰਾਜ ਗੋਗਨਾ)- ਇਕ ਭਾਰਤੀ ਮੂਲ ਦੇ ਲੜਕੇ ਨੇ 12 ਸਾਲਾਂ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਆਮ ਤੌਰ ‘ਤੇ ਉਹ 12 ਸਾਲ ਭਾਵ ਸੱਤਵੀਂ ਜਮਾਤ ਅਤੇ ਅੱਠਵੀਂ ਜਮਾਤ ਤੱਕ ਪੜ੍ਹਦੇ ਹਨ। ਪਰ ਭਾਰਤੀ ਮੂਲ ਦੇ ਸੁਬੋਰਨੋ ਆਈਜ਼ੈਕ ਬਰੀ ਨਾਂ ਡੇ ਲੜਕੇ ਨੇ ਅਮਰੀਕਾ ਵਿੱਚ ਗ੍ਰੈਜੂਏਸ਼ਨ ਕੀਤੀ ਹੈ।ਅਤੇ ਭਾਰਤੀ ਮੂਲ ਦੇ ਲੜਕੇ ਦਾ ਰਿਕਾਰਡ ਹੈ।ਇਸ ਤੋਂ ਇਲਾਵਾ, ਉਹ ਕਾਲਜ ਦੇ ਵਿਦਿਆਰਥੀਆਂ ਨੂੰ ਸਬਕ ਦਿੰਦੇ ਹੋਏ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਫੈਸਰ ਵਜੋਂ ਜਾਣਿਆ ਜਾਂਦਾ ਹੈ। ਇਹ ਲੜਕਾ ਅਗਲੇ ਹਫਤੇ ਅਮਰੀਕਾ ਦਾ ਸਭ ਤੋਂ ਘੱਟ ਉਮਰ ਦਾ ਹਾਈ ਸਕੂਲ ਗ੍ਰੈਜੂਏਟ ਬਣ ਕੇ ਇਤਿਹਾਸ ਰਚਣ ਜਾ ਰਿਹਾ ਹੈ।ਅਤੇ ਬਾਅਦ ਵਿੱਚ, ਉਹ ਪੂਰੀ ਸਕਾਲਰਸ਼ਿਪ ਨਾਲ ਨਿਊਯਾਰਕ ਯੂਨੀਵਰਸਿਟੀ ਵਿੱਚ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰੇਗਾ।

Spread the love