ਨਿਊਯਾਰਕ, 7 ਜੂਨ (ਰਾਜ ਗੋਗਨਾ)- ਬੀਤੇਂ ਦਿਨ ਜੰਮੂ ਦੀ ਇਕ 13 ਸਾਲ ਦੀ ਧੀ ਨੇ ਅਮਰੀਕਾ ਵਿੱਚ ‘ਅਮਰੀਕਾਜ਼ ਗੌਟ ਟੈਲੇਂਟ ‘ ਚ’ ਅਜਿਹਾ ਡਾਂਸ ਕੀਤਾ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ।ਭਾਰਤ ਦੇਸ਼ ਦੇ ਜੰਮੂ-ਕਸ਼ਮੀਰ ਦੀ ਰਹਿਣ ਵਾਲੀ 13 ਸਾਲ ਦੀ ਅਰਸ਼ੀਆ ਸ਼ਰਮਾ ਨੇ ‘ਅਮਰੀਕਾਜ਼ ਗੌਟ ਟੈਲੇਂਟ’ ‘ਚ ਉਸ ਦੇ ਡਾਂਸ ਦੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਭਾਰਤ ਦੀ 13 ਸਾਲ ਦੀ ਬੇਟੀ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਅਮਰੀਕਾਜ਼ ਗੌਟ ਟੇਲੇਂਟ’ ‘ਚ ਆਪਣੇ ਡਾਂਸ ਮੂਵ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬੱਚੀ ਦੇ ਡਾਂਸ ਨੂੰ ਦੇਖ ਕੇ ਸ਼ੋਅ ਦੇ ਦਰਸ਼ਕ ਹੀ ਨਹੀਂ ਬਲਕਿ ਜੱਜ ਵੀ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਉਣ ਲੱਗੇ। ਅਸੀਂ ਗੱਲ ਕਰ ਰਹੇ ਹਾਂ ਅਰਸ਼ੀਆ ਸ਼ਰਮਾ ਦੀ, ਜੋ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਨੂੰ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਅਗਲੇ ਦੌਰ ਲਈ ਵੀ ਚੁਣਿਆ ਗਿਆ ਹੈ। ਅਰਸ਼ੀਆ ਸ਼ਰਮਾ ਦੀ ਡਰਾਉਣੀ ਡਾਂਸ ਦੀ ਅਦਾਕਾਰੀ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ।13 ਸਾਲਾ ਦੀ ਅਰਸ਼ੀਆ ਸ਼ਰਮਾ ਨੇ ‘ਅਮਰੀਕਾਜ਼ ਗੌਟ ਟੇਲੇਂਟ’ ਦੇ ਸੀਜ਼ਨ- 19 ਦੇ ਸਟੇਜ ‘ਤੇ ਡਰਾਉਣੀ ਫਿਲਮ ‘ਦ ਐਕਸੋਰਸਿਸਟ’ ਤੋਂ ਪ੍ਰੇਰਿਤ ਡਾਂਸ ਕੀਤਾ। ਅਰਸ਼ੀਆ ਦੇ ਅਨੋਖੇ ਡਰਾਉਣੇ ਥੀਮ ਵਾਲੇ ਡਾਂਸ ਪਰਫਾਰਮੈਂਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਤਾੜੀਆਂ ਦੇ ਨਾਲ ਸਟੂਡੀਉ ਗੂੰਜ ਉੱਠਿਆ। ਅਰਸ਼ੀਆ ਦੇ ਡਾਂਸ ਦੇ ਐਪੀਸੋਡ ਦਾ ਪ੍ਰੀਮੀਅਰ ਬੀਤੇਂ ਦਿਨੀਂ 28 ਮਈ ਨੂੰ ਹੋਇਆ ਸੀ। ਅਰਸ਼ੀਆ ਸ਼ਰਮਾ ਦੇ ਇਸ ਵਾਇਰਲ ਡਾਂਸ ਪਰਫਾਰਮੈਂਸ ਦੇ ਵੀਡੀਓ ਵਿੱਚ ਜੰਮੂ ਦੀ ਇਸ ਕੁੜੀ ਨੇ ਆਪਣੇ ਆਪ ਨੂੰ ਬਦਲਿਆ ਅਤੇ ਫਿਰ ਆਪਣੀਆਂ ਹਰਕਤਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਅਰਸ਼ੀਆ ਦਾ ਕਹਿਣਾ ਹੈ ਕਿ ਉਹ ਦੂਜਿਆਂ ਤੋਂ ਵੱਖਰਾ ਦਿਖਾਉਣਾ ਚਾਹੁੰਦੀ ਸੀ।ਉਸ ਨੇ ਆਪਣੇ ਡਾਂਸ ਪ੍ਰਦਰਸ਼ਨ ਤੋਂ ਪਹਿਲਾਂ ਅਰਸ਼ੀਆ ਸ਼ਰਮਾ ਨੇ ‘ਅਮਰੀਕਾਜ਼ ਗੌਟ ਟੈਲੇਂਟ’ ਦੇ ਜੱਜਾਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਜਾਣ-ਪਛਾਣ ਕਰਵਾਈ।ਅਰਸ਼ੀਆ ਨੇ ਕਿਹਾ, ‘ਮੈਂ ਜੰਮੂ-ਕਸ਼ਮੀਰ, ਭਾਰਤ ਤੋਂ ਹਾਂ, ਮੈਂ ਇੱਕ ਡਾਂਸਰ ਹਾਂ, ਪਰ ਮੈਂ ਦੂਜਿਆਂ ਵਰਗਾ ਨਹੀਂ ਬਣਨਾ ਚਾਹੁੰਦੀ। ਮੈਂ ਵੱਖਰਾ ਕਰਨਾ ਚਾਹੁੰਦੀ ਹਾਂ, ਇਸ ਲਈ, ਮੈਂ ਜਿਮਨਾਸਟਿਕ ਸਿੱਖਿਆ ਅਤੇ ਆਪਣੇ ਡਾਂਸ ਵਿੱਚ ਲਚਕਤਾ ਨੂੰ ਸ਼ਾਮਲ ਕੀਤਾ। ਮੈਂ ਦੂਜਿਆਂ ਤੋਂ ਵੱਖਰਾ ਦਿਖਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਕਿ ਕੁਝ ਵੱਖਰਾ ਦਿਖਾ ਸਕਾਂ। ਅਰਸ਼ੀਆ ਨੇ ਇਹ ਵੀ ਦੱਸਿਆ ਕਿ ਉਹ ਪਹਿਲੀ ਵਾਰ ਭਾਰਤ ਤੋਂ ਬਾਹਰ ਪਰਫਾਰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਰਿਐਲਿਟੀ ਟੀਵੀ ਸ਼ੋਅ ‘ਡਾਂਸ ਮਾਸਟਰ ਇੰਡੀਆ 2’ ਅਤੇ ‘ਡੀਆਈਡੀ ਲਿਟਲ ਮਾਸਟਰ’ ਵਿੱਚ ਵੀ ਪ੍ਰਦਰਸ਼ਨ ਕਰ ਚੁੱਕੀ ਹੈ। ਅਰਸ਼ੀਆ ਸ਼ਰਮਾ ਸ਼ਾਨਦਾਰ ਐਕਟਿੰਗ ਵੀ ਕਰਦੀ ਹੈ। ਅਤੇ ਇਕ ਸ਼ਾਨਦਾਰ ਡਾਂਸਰ ਹੀ ਨਹੀਂ ਸਗੋਂ ਇਕ ਅਭਿਨੇਤਰੀ ਵੀ ਹੈ। ਇਨ੍ਹੀਂ ਦਿਨੀਂ ਅਰਸ਼ੀਆ ਟੈਲੀਵਿਜ਼ਨ ਸੀਰੀਅਲ ‘ਮੰਗਲ ਲਕਸ਼ਮੀ’ ‘ਚ ਵੀ ਨਜ਼ਰ ਆ ਰਹੀ ਹੈ। ਸ਼ੋਅ ‘ਚ ਅਰਸ਼ੀਆ ਮੁੱਖ ਕਿਰਦਾਰ ਮੰਗਲ ਦੀ ਬੇਟੀ ਈਸ਼ਾਨਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਉਹ ਇੱਕ ਲਘੂ ਫ਼ਿਲਮ ਵਿੱਚ ਵੀ ਕੰਮ ਕਰ ਚੁੱਕੀ ਹੈ। ਡਾਂਸ ਦੇ ਨਾਲ-ਨਾਲ ਉਹ ਜਿਮਨਾਸਟਿਕ ‘ਚ ਵੀ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਅਰਸ਼ੀਆ ਨੇ ‘ਅਮਰੀਕਾਜ਼ ਗੌਟ ਟੈਲੇਂਟ’ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।