ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ਸਥਿਤ ਰਿਹਾਇਸ਼ ‘ਤੇ ਅਪ੍ਰੈਲ ‘ਚ ਹੋਈ ਗੋਲੀਬਾਰੀ ਦੇ ਮਾਮਲੇ ‘ਚ ਮੁੰਬਈ ਪੁਲਸ ਨੇ ਸੋਮਵਾਰ ਨੂੰ ਜੇਲ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਸਮੇਤ 6 ਗ੍ਰਿਫਤਾਰ ਦੋਸ਼ੀਆਂ ਅਤੇ ਤਿੰਨ ਲੋੜੀਂਦੇ ਵਿਅਕਤੀਆਂ ਖਿਲਾਫ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ। ਅਪਰਾਧ ਸ਼ਾਖਾ ਨੇ ਵਿਸ਼ੇਸ਼ ਮਕੋਕਾ ਅਦਾਲਤ ਵਿੱਚ 1,735 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਤਿੰਨ ਜਿਲਦਾਂ ਵਿਚ ਵੱਖ-ਵੱਖ ਜਾਂਚ ਦਸਤਾਵੇਜ਼ ਹਨ। ਉਨ੍ਹਾਂ ਕਿਹਾ ਕਿ ਸਬੂਤਾਂ ਵਿੱਚ 46 ਗਵਾਹਾਂ ਦੇ ਬਿਆਨ ਅਤੇ ਸੀਆਰਪੀਸੀ ਦੀ ਧਾਰਾ 164 ਤਹਿਤ ਮੈਜਿਸਟਰੇਟ ਸਾਹਮਣੇ ਦਰਜ ਕੀਤੇ ਗਏ ਗਵਾਹਾਂ ਦੇ ਬਿਆਨ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ) ਐਕਟ ਦੇ ਤਹਿਤ ਇਕਬਾਲੀਆ ਬਿਆਨ, ਕੁੱਲ 22 ਪੰਚਨਾਮੇ ਅਤੇ ਤਕਨੀਕੀ ਸਬੂਤ ਵੀ ਚਾਰਜਸ਼ੀਟ ਦਾ ਹਿੱਸਾ ਹਨ।