ਬਜੁਰਗ ਦਾ ਭੇਸ ਬਣਾਕੇ ਕੈਨੇਡਾ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲਾ 24 ਸਾਲਾਂ ਨੌਜਵਾਨ ਹੋਇਆ ਗ੍ਰਿਫਤਾਰ

ਕੁਲਤਰਨ ਸਿੰਘ ਪਧਿਆਣਾ – CISF ਵੱਲੋ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਲੰਘੇ ਮੰਗਲਵਾਰ ਏਅਰ ਕੈਨੇਡਾ ਦੀ ਫਲਾਇਟ ਵਿੱਚ ਬਜੁਰਗ ਦਾ ਭੇਸ਼ ਧਾਰਕੇ ਕੈਨੇਡਾ ਉਡਾਰੀ ਮਾਰਨ ਦੀ ਕੋਸ਼ਿਸ਼ ਹੇਠ ਗੁਰਸੇਵਕ ਸਿੰਘ (24) ਨੂੰ ਕੀਤਾ ਗਿਆ ਗ੍ਰਿਫ਼ਤਾਰ। ਸੁਰੱਖਿਆ ਕਰਮੀਆਂ ਵੱਲੋਂ ਉਸ ਦੇ ਵਿਵਹਾਰ ਅਤੇ ਦਿਖ ਨੂੰ ਸ਼ੱਕੀ ਪਾਏ ਜਾਣ ਤੋਂ ਬਾਅਦ ਉਸਦੀ ਪਛਾਣ 24 ਸਾਲਾਂ ਦੇ ਗੁਰਸੇਵਕ ਸਿੰਘ ਵਜੋਂ ਕੀਤੀ ਗਈ ਹੈ ਜੋਕਿ 67 ਸਾਲਾ ਦਾ ਬਜੁਰਗ ਬਣ ਕੈਨੇਡਾ ਨੂੰ ਉਡਾਰੀ ਮਾਰਨ ਦੀ ਕੋਸ਼ਿਸ਼ ਵਿੱਚ ਸੀ।ਗੁਰਸੇਵਕ ਸਿੰਘ ਨੇ ਰਸ਼ਵਿੰਦਰ ਸਿੰਘ ਸਹੋਤਾ ਨਾਮ ਦਾ ਪਾਸਪੋਰਟ ਅਧਿਕਾਰੀਆਂ ਨੂੰ ਪੇਸ਼ ਕੀਤਾ ਤੇ ਆਪਣੇ ਆਪ ਨੂੰ 60 ਸਾਲਾ ਤੋਂ ਉਪਰ ਹੋਣ ਦਾ ਦਾਅਵਾ ਕੀਤਾ। ਹਾਲਾਂਕਿ, ਉਸਦੀ ਜਵਾਨ ਦਿੱਖ, ਆਵਾਜ਼ ਅਤੇ ਚਮੜੀ ਦੀ ਬਣਤਰ ਨੇ ਸੀਆਈਐਸਐਫ ਕਰਮਚਾਰੀਆਂ ਵਿੱਚ ਸ਼ੱਕ ਪੈਦਾ ਕੀਤਾ ,ਨੇੜਿਓਂ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਗੁਰਸੇਵਕ ਸਿੰਘ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਬਜੁਰਗ ਦਿਖਾਈ ਦੇਣ ਲਈ ਐਨਕਾਂ ਪਹਿਨੀਆਂ ਹੋਈਆਂ ਸਨ।

Spread the love