ਆਇਆ 6.8 ਤੀਬਰਤਾ ਦਾ ਭੂਚਾਲ, ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ

ਜਬਰਦਸਤ ਭੂਚਾਲ ਨੇ ਲੋਕਾਂ ਵਿਚ ਦਹਿਸ਼ਤ ਭਰ ਦਿੱਤੀ ਜਿਸ ਕਾਰਨ ਲੋਕ ਦਵਾਦਵ ਘਰਾਂ ਵਿਚੋ ਨਿਕਲ ਕੇ ਸੜਕਾਂ ਉਤੇ ਆ ਗਏ। ਅਮਰੀਕਾ ਦੇ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਇਸ ਭੂਚਾਲ ਦੇ ਨਤੀਜੇ ਵਜੋਂ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਦਰਅਸਲ ਪੂਰਬੀ ਕਿਊਬਾ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੈਂਟੀਆਗੋ ਡੇ ਕਿਊਬਾ ਅਤੇ ਨੇੜਲੇ ਇਲਾਕਿਆਂ ਵਿੱਚ ਨੁਕਸਾਨ ਹੋਇਆ। ਐਤਵਾਰ ਨੂੰ ਪੂਰਬੀ ਕਿਊਬਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨੇ ਟਾਪੂ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੈਂਟੀਆਗੋ ਡੀ ਕਿਊਬਾ ਵਿੱਚ ਇਮਾਰਤਾਂ ਨੂੰ ਹਿਲਾ ਕੇ ਰੱਖ ਦਿੱਤਾ।
ਅਮਰੀਕਾ ਦੇ ਭੂ-ਵਿਗਿਆਨੀਆਂ ਨੇ ਕਿਹਾ ਕਿ ਐਤਵਾਰ ਨੂੰ ਦੱਖਣੀ ਕਿਊਬਾ ਨੂੰ ਲਗਾਤਾਰ ਦੋ ਸ਼ਕਤੀਸ਼ਾਲੀ ਭੁਚਾਲਾਂ ਨੇ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਿਊਬਾ ਵਾਸੀਆਂ ਨੂੰ ਸੜਕਾਂ ‘ਤੇ ਭੱਜਣਾ ਪਿਆ, ਭੂਚਾਲ ਨੂੰ ਯੂਐਸ ਭੂ-ਵਿਗਿਆਨਕ ਸਰਵੇਖਣ ਨੇ 6.8 ਦੀ ਤੀਬਰਤਾ ਵਜੋਂ ਸੂਚੀਬੱਧ ਕੀਤਾ ਹੈ।

Spread the love