ਡੋਰ ਦੀ ਲਪੇਟ ‘ਚ ਆਉਣ ਨਾਲ 7 ਸਾਲਾ ਬੱਚੀ ਦੀ ਮੌਤ

ਗੁਰਾਇਆ ਸ਼ਹਿਰ ਦੇ ਦੋਸਾਂਝ ਕਲਾਂ ਨਾਲ ਲੱਗਦੇ ਪਿੰਡ ਕੋਟਲੀ ਖਾਕੀਆ ਵਿਚ ਇੰਡੀਅਨ ਡੋਰ ਨਾਲ ਹੋਏ ਇਕ ਦਰਦਨਾਕ ਹਾਦਸੇ ਵਿਚ 7 ਸਾਲਾ ਬੱਚੀ ਦੀ ਮੌਤ ਹੋ ਗਈ। ਘਟਨਾ ਦੇ ਸਮੇਂ 7 ਸਾਲਾ ਹਰਲੀਨ ਸਾਈਕਲ ਦੇ ਅੱਗੇ ਬੈਠ ਕੇ ਆਪਣੇ ਦਾਦਾ ਜੀ ਦੀ ਦੁਕਾਨ ‘ਤੇ ਜਾ ਰਹੀ ਸੀ। ਹਰਲੀਨ ਆਪਣੇ ਪਰਿਵਾਰ ਦੀ ਇਕਲੌਤੀ ਧੀ ਸੀ। ਦੋਸਾਂਝ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਸੁਖਵਿੰਦਰ ਪਾਲ ਨੇ ਕਿਹਾ ਕਿ ਡੋਰ ਇਥੋਂ ਦੀ ਹੈ ਨਾ ਕਿ ਸਿੰਥੈਟਿਕ। ਪੁਲਿਸ ਨੇ ਕਿਹਾ ਕਿ ਡੋਰ ਕਬਜ਼ੇ ਵਿਚ ਲੈ ਲਈ ਹੈ।

Spread the love