ਗੇਟਵੇ ਆਫ ਇੰਡੀਆ ਨੇੜੇ ਸਮੁੰਦਰ ‘ਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ,13 ਲੋਕਾਂ ਦੀ ਮੌਤ

 ਮੁੰਬਈ ‘ਚ ਗੇਟਵੇ ਆਫ ਇੰਡੀਆ ਨੇੜੇ ਐਲੀਫੈਂਟਾ ਟਾਪੂ ‘ਤੇ ਜਾ ਰਹੇ ਨੀਲਕਮਲ ਨਾਂ ਦੇ ਯਾਤਰੀ ਜਹਾਜ਼ ਨਾਲ ਜਲ ਸੈਨਾ ਦੇ ਜਹਾਜ਼ ਦੀ ਟੱਕਰ ਹੋਣ ‘ਤੇ ਵੱਡਾ ਹਾਦਸਾ ਵਾਪਰ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ ਤਿੰਨ ਜਲ ਸੈਨਾ ਕਰਮਚਾਰੀਆਂ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 101 ਹੋਰ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਜਦਕਿ ਕਈ ਲੋਕਾਂ ਦੀ ਭਾਲ ਜਾਰੀ ਹੈ।ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਦੁਪਹਿਰ ਕਰੀਬ 3.55 ਵਜੇ ਮੁੰਬਈ ਨੇੜੇ ਬੁਚਰ ਆਈਲੈਂਡ ‘ਤੇ ਸਮੁੰਦਰੀ ਫੌਜ ਦੀ ਇਕ ਕਿਸ਼ਤੀ ਯਾਤਰੀ ਜਹਾਜ਼ ‘ਨੀਲਕਮਲ’ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਸ਼ਾਮ 7.30 ਵਜੇ ਤੱਕ 101 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। 13 ਮਰਨ ਵਾਲਿਆਂ ਵਿੱਚ 10 ਆਮ ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਹਨ।

Spread the love