ਦੱਖਣ ਕੋਰੀਆ ਤੋਂ ਤਾਇਵਾਨ ਜਾਣ ਵਾਲੀ ਬੋਇੰਗ ਦੀ ਫਲਾਈਟ ਉਡਾਣ ਭਰਨ ਦੇ ਕੁਝ ਦੇਰ ਬਾਅਦ ਅਚਾਨਕ 26,900 ਫੁੱਟ ਹੇਠਾਂ ਆ ਗਈ ਜਿਸ ਦੇ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਤੇ ਕੰਨ ਵਿਚ ਦਰਦ ਹੋਇਆ। ਇਸ ਦੇ ਬਾਅਦ ਫਲਾਈਟ ਦੇ ਕਰੂ ਮੈਂਬਰਸ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਲਗਾਉਣ ਲਈ ਕਿਹਾ। ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜ ਕੇ 45 ਮਿੰਟ ‘ਤੇ ਦੱਖਣ ਕੋਰੀਆ ਦੇ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਉਡਾਣ ਦੇ 50 ਮਿੰਟ ਬਾਅਦ ਹੀ ਉਸ ਵਿਚ ਤਕਨੀਕੀ ਖਰਾਬੀ ਆ ਗਈ।ਇਸ ਕਾਰਨ ਫਲਾਈਟ 15 ਮਿੰਟ ਵਿਚ ਹੀ 26,900 ਫੁੱਟ ਹੇਠਾਂ ਆ ਗਈ। ਉਸ ਸਮੇਂ ਇਹ ਦੱਖਣ ਕੋਰੀਆ ਦੇ ਜੇਜੂ ਦੀਪ ਦੇ ਉਪਰ ਸੀ। ਉਦੋਂ ਜਹਾਜ਼ ਦੇ ਪ੍ਰੈਸ਼ਰ ਸਿਸਟਮ ਨੇ ਤਕਨੀਕੀ ਖਰਾਬੀ ਦਾ ਸਿਗਨਲ ਦਿੱਤਾ ਜਿਸ ਦੇ ਬਾਅਦ ਫਲਾਈਟ ਨੂੰ ਟੇਕਆਫ ਦੀ ਲੋਕੇਸ਼ਨ ਇੰਚੀਓਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।