ਨਹਿਰ ‘ਚ ਡਿੱਗੀ ਕਾਰ; 2 ਦੀ ਮੌਤ, ਮ੍ਰਿਤਕ ਦਾ 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪਠਾਨਕੋਟ ਦੇ ਕਾਠ ਵਾਲਾ ਪੁਲ ਉਤੇ ਵੱਡਾ ਹਾਦਸਾ ਵਾਪਰਿਆ ਹੈ। ਇਥੇ ਨਹਿਰ ਵਿਚ ਇੱਕ ਕਾਰ ਡਿੱਗੀ ਹੈ। ਇਸ ਕਾਰ ਵਿਚ ਸਵਾਰ 6 ਲੋਕਾਂ ਵਿਚੋਂ 2 ਦੀ ਮੌਤ ਹੋ ਗਈ ਹੈ। 4 ਜਖਮੀ ਹੋਏ ਹਨ। ਮ੍ਰਿਤਕਾਂ ਵਿਚੋਂ ਇਕ ਕਰੀਬ 6 ਮਹੀਨੇ ਪਹਿਲਾਂ ਸਾਊਥ ਕੋਰੀਆ ਤੋਂ ਪੰਜਾਬ ਪਰਤਿਆ ਸੀ। ਇਸ ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਕ ਪਠਾਨਕੋਟ ਦੇ ਕਾਠ ਵਾਲਾ ਪੁਲ ਉਤੇ ਬੀਤੀ ਰਾਤ ਕਾਰ ਡਿੱਗੀ ਹੈ। ਇਹ ਲੋਕ ਇਕ ਪਰਿਵਾਰਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ। ਕਾਠ ਵਾਲਾ ਪੁਲ ਨੇੜੇ ਇਨ੍ਹਾਂ ਦੀ ਕਾਰ ਨਹਿਰ ਵਿਚ ਡਿੱਗ ਗਈ। ਕਾਰ ਸਵਾਰ 6 ਲੋਕਾਂ ਵਿਚੋਂ 2 ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ 4 ਜਖਮੀ ਦੱਸੇ ਜਾ ਰਹੇ ਹਨ।

Spread the love