ਉਡਾਣ ਦੌਰਾਨ ਯਾਤਰੀ ਦੀ ਮੌਤ

ਅਮੈਰੀਕਨ ਏਅਰਲਾਈਨਜ਼ ਦੇ ਉੱਤਰੀ ਕੈਰੋਲੀਨਾ ਜਾ ਰਹੇ ਜਹਾਜ਼ ਵਿਚ ਉਡਾਨ ਦੌਰਾਨ ਬਿਮਾਰ ਹੋਈ ਇਕ ਔਰਤ ਦੀ ਮੌਤ ਹੋ ਗਈ । ਏਅਰ ਲਾਈਨਜ਼ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਮੈਰੀਕਨ ਏਅਰਲਾਈਨਜ਼ ਉਡਾਨ 2790 ਡੋਮੀਨੀਕਨ ਰਿਪਬਲਿਕ ਦੇ ਪੂੰਟਾ ਕਾਨਾ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ । ਔਰਤ ਨੂੰ ਡਾਕਟਰੀ ਸਹਾਇਤਾ ਦੇਣ ਲਈ ਕਮਰਸ਼ੀਅਲ ਜਹਾਜ਼ ਨੂੰ ਬਾਹਾਮਾਸ ਦੇ ਇਕ ਟਾਪੂ ‘ਤੇ ਉਤਾਰਿਆ ਗਿਆ। ਰਾਇਲ ਟਰਕਸ ਐਂਡ ਸਾਈਕੋਸ ਆਈਲੈਂਡ ਪੁਲਿਸ ਫੋਰਸ ਅਨੁਸਾਰ ਜਹਾਜ਼ ਚਾਰਲੋਟ ਜਾ ਰਿਹਾ ਸੀ ਜਿਸ ਨੂੰ ਇਕ 41 ਸਾਲਾ ਔਰਤ ਦੇ ਬਿਮਾਰ ਹੋਣ ਉਪਰੰਤ ਉਤਾਰਿਆ ਗਿਆ। ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ।

Spread the love