ਟ੍ਰੈਵਲ ਏਜੇਂਟ ਦੇ ਦਫਤਰ ‘ਚ ਲੱਗੀ ਅੱਗ, ਲੋਕਾਂ ਦੇ ਪਾਸਪੋਰਟ ਤੇ ਹੋਰ ਡਾਕੂਮੈਂਟ ਹੋਏ ਸੜ ਕੇ ਸੁਆਹ

ਪੰਜਾਬ ਦੇ ਇੱਕ ਮਸ਼ਹੂਰ ਟ੍ਰੈਵਲ ਏਜੰਟ ਦੇ ਜਲੰਧਰ ਸਥਿਤ ਲਗਜ਼ਰੀ ਦਫਤਰ ‘ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਘਟਨਾ ਐਤਵਾਰ ਰਾਤ 11:30 ਵਜੇ ਵਾਪਰੀ ਸੀ। ਇਸ ਘਟਨਾ ਵਿੱਚ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਸਮੇਂ ਦਫ਼ਤਰ ਵਿੱਚ ਸਿਰਫ਼ ਇੱਕ ਵਿਅਕਤੀ ਮੌਜੂਦ ਸੀ। ਇਸ ਏਜੰਟ ਦਾ ਜਲੰਧਰ ਸਥਿਤ ਦਫਤਰ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ ਸੀ। ਅੱਗ ਇੰਨੀ ਭਿਆਨਕ ਸੀ ਕਿ ਇਕ-ਇਕ ਕਰਕੇ ਸਾਰੀਆਂ ਮੰਜ਼ਿਲਾਂ ਪ੍ਰਭਾਵਿਤ ਹੋ ਗਈਆਂ। 3.45 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸੋਮਵਾਰ ਸਵੇਰੇ ਪੌਣੇ ਚਾਰ ਵਜੇ ਅੱਗ ‘ਤੇ ਕਾਬੂ ਪਾਇਆ ਗਿਆ।

Spread the love