ਕੈਨੇਡਾ : ਦਰੱਖਤ ਡਿੱਗਣ ਕਾਰਨ ਜਲੰਧਰ ਦੀ ਲੜਕੀ ਦੀ ਮੌਤ

ਕੈਨੇਡਾ ’ਚ ਦਰੱਖਤ ਡਿੱਗਣ ਕਾਰਨ ਜਲੰਧਰ ਦੀ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਿਤਿਕਾ ਰਾਜਪੂਤ (22) ਵਜੋਂ ਹੋਈ ਹੈ। 7 ਦਸੰਬਰ ਨੂੰ ਰਿਤਿਕਾ ਆਪਣੇ ਦੋਸਤਾਂ ਨਾਲ ਕੈਲੋਨਾ ਦੀ ਜੇਮਸ ਲੇਕ ’ਤੇ ਪਿਕਨਿਕ ਮਨਾਉਣ ਗਈ ਸੀ। ਸਾਰੇ ਦੋਸਤ ਬੋਰਨ-ਫਾਇਰ ਕਰ ਕੇ ਇੰਜੁਆਏ ਕਰ ਰਹੇ ਸਨ ਕਿ ਇਸੇ ਦੌਰਾਨ ਤੇਜ਼ ਹਨੇਰੀ ਚੱਲਣ ਕਾਰਨ ਦਰੱਖਤ ਡਿੱਗਣੇ ਸ਼ੁਰੂ ਹੋ ਗਏ। ਸਾਰੇ ਦੋਸਤ ਆਪਣਾ ਬਚਾਅ ਕਰਨ ਲਈ ਭੱਜੇ ਪਰ ਜਿਸ ਪਾਸੇ ਰਿਤਿਕਾ ਭੱਜੀ ਉਸੇ ਸਾਈਡ ਦਰੱਖਤ ਡਿੱਗ ਗਿਆ ਅਤੇ ਰਿਤਿਕਾ ਉਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਿਤਿਕਾ ਨੂੰ ਲੱਭਣ ਲਈ ਉਸ ਦੇ ਦੋਸਤ ਵਾਪਸ ਮੁੜੇ ਤਾਂ ਉਨ੍ਹਾਂ ਨੂੰ ਦਰੱਖ਼ਤ ਹੇਠਾਂ ਦੱਬੀ ਉਸ ਦੀ ਲਾਸ਼ ਮਿਲੀ।

Spread the love