ਤੇਜ ਰਫਤਾਰ ਕਾਰ ਨੇ ਅਮਰੀਕਾ ਦੇ ਕਨੈਕਟੀਕਟ ਸੂਬੇ ਚ’ ਭਾਰਤੀ ਵਿਦਿਆਰਥੀ ਦੀ ਲਈ ਜਾਨ

ਨਿਊਯਾਰਕ,19 ਦਸੰਬਰ (ਰਾਜ ਗੋਗਨਾ )- ਅਮਰੀਕਾ ਦੇ ਕਨੈਕਟੀਕਟ ਸੂਬੇ ਤੋ ਇਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇਕ ਤੇਲਗੂ ਮੂਲ ਦੇ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ।ਕਨੈਕਟੀਕਟ ਦਾ ਰਹਿਣ ਵਾਲਾ 23 ਸਾਲਾ ਤੇਲਗੂ ਵਿਦਿਆਰਥੀ ਦੀ ਪਛਾਣ ਨੀਰਜ ਗੌੜ ਦੇ ਵਜੋਂ ਹੋਈ ਹੈ। ਜੋ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੋਤ ਹੋ ਗਈ ।ਇਹ ਘਟਨਾ ਰਾਤ ਦੇ ਕਰੀਬ 2:20 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਹਾਈਵੇਅ ‘ਤੇ ਆਪਣੀ ਹੁੰਡਈ ਐਲਾਂਟਰਾ ਤੋਂ ਤੇਜ਼ ਰਫਤਾਰ ਹੋਣ ਦੇ ਕਾਰਨ ਆਪਣੀ ਕੰਟਰੋਲ ਗੁਆ ਬੈਠਾ ਅਤੇ ਸਿਟਕੋ ਨਾਮੀਂ ਇਕ ਗੈਸ ਸਟੇਸ਼ਨ ‘ਤੇ ਤੇਜ ਰਫ਼ਤਾਰ ਕਾਰ ਉੱਥੇ ਸਿੱਧੀ ਪਾਰਕਿੰਗ ਚ’ ਖੜ੍ਹੀ ਪੁਲਿਸ ਮੁਲਾਜ਼ਮ ਦੀ ਕਾਰ ਦੇ ਨਾਲ ਟਕਰਾ ਗਈ, ਜਿਸ ਕਾਰਨ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਬਦਕਿਸਮਤੀ ਨਾਲ ਇਸ ਹਾਦਸੇ ਚ’ ਨੀਰਜ ਗੌੜ ਦੀ ਜਾਨ ਚਲੀ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਨੀਰਜ ਗੌੜ ਦੀ ਕਾਰ ਦੀ ਰਫ਼ਤਾਰ ਗਤੀ ਬਹੁਤ ਜ਼ਿਆਦਾ ਸੀ, ਅਤੇ ਇਸ ਹਾਦਸੇ ਨੂੰ ਬਰਫੀਲੀਆਂ ਸੜਕ ਹੋਣ ਦੇ ਕਾਰਨ ਇਹ ਹਾਦਸਾ ਕਾਰ ਦੀ ਤੇਜ਼ ਰਫ਼ਤਾਰ ਦੇ ਕਾਰਨ ਵਾਪਰਿਆ, ਜਿਸ ਕਾਰਨ ਤੇਲਗੂ ਮੂਲ ਦੇ ਭਾਰਤੀ ਕਾਰ ਚਾਲਕ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ।ਨਿਊਯਾਰਕ ਦੇ ਦੂਤਾਵਾਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਦੁਖਦਾਈ ਖਬਰ ਨੇ ਨਿਊ ਹੈਵਨ, ਕਨੈਕਟੀਕਟ ਵਿੱਚ ਭਾਰਤੀ ਭਾਈਚਾਰੇ ਨੂੰ ਡੂੰਘਾ ਪ੍ਰਭਾਵਤ ਕੀਤਾ ਹੈ।ਕੌਂਸਲੇਟ ਦੇ ਅਧਿਕਾਰੀ ਨੀਰਜ ਗੌੜ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।

Spread the love