ਹਾਂਗਕਾਂਗ ਤੋਂ ਦਿੱਲੀ ਆਈ ਮਹਿਲਾ ਯਾਤਰੀ ਕੋਲੋਂ ਵੱਡੀ ਗਿਣਤੀ ‘ਚ Iphone 16 ਬਰਾਮਦ

ਕਸਟਮ ਵਿਭਾਗ ਨੇ ਦਿੱਲੀ ਏਅਰਪੋਰਟ ‘ਤੇ ਇੱਕ ਮਹਿਲਾ ਯਾਤਰੀ ਨੂੰ ਫੜਿਆ ਹੈ। ਉਸ ਕੋਲੋਂ 26 ਆਈਫੋਨ 16 ਪ੍ਰੋ ਮੈਕਸ ਬਰਾਮਦ ਹੋਏ ਹਨ। ਕਸਟਮ ਵਿਭਾਗ ਮੁਤਾਬਕ ਮਹਿਲਾ ਹਾਂਗਕਾਂਗ ਤੋਂ ਦਿੱਲੀ ਆ ਰਹੀ ਸੀ। ਇਸ ਦੌਰਾਨ ਦਿੱਲੀ ਏਅਰਪੋਰਟ ‘ਤੇ ਚੈਕਿੰਗ ਦੌਰਾਨ ਉਸ ਦੇ ਵੈਨਿਟੀ ਬੈਗ ‘ਚੋਂ ਆਈਫੋਨ 16 ਪ੍ਰੋ ਮੈਕਸ ਬਰਾਮਦ ਹੋਇਆ। ਇਸ ਸਬੰਧੀ ਕਸਟਮ ਵਿਭਾਗ ਨੇ ਦੱਸਿਆ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੀ ਇੱਕ ਮਹਿਲਾ ਯਾਤਰੀ ਨੂੰ ਫੜਿਆ ਗਿਆ ਹੈ, ਜੋ ਆਪਣੇ ਵੈਨਿਟੀ ਬੈਗ (ਟਿਸ਼ੂ ਪੇਪਰ ਵਿੱਚ ਲਪੇਟਿਆ ਹੋਇਆ) ਵਿੱਚ ਲੁਕਾ ਕੇ 26 ਆਈਫੋਨ 16 ਪ੍ਰੋ ਮੈਕਸ ਲੈ ਕੇ ਜਾ ਰਹੀ ਸੀ। ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਸਟਮ ਵਿਭਾਗ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Spread the love