ਸਵਿਟਜ਼ਰਲੈਂਡ ‘ਚ ਪੈਦਲ ਯਾਤਰੀਆਂ ‘ਤੇ ਚਾਕੂ ਨਾਲ ਹਮਲਾ

ਉੱਤਰੀ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੋਫਿੰਗੇਨ ‘ਚ ਸੜਕਾਂ ‘ਤੇ ਪੈਦਲ ਜਾ ਰਹੇ ਲੋਕਾਂ ‘ਤੇ ਚਾਕੂਆਂ ਨਾਲ ਅੰਨ੍ਹੇਵਾਹ ਹਮਲਾ ਕੀਤਾ ਗਿਆ। ਇਸ ਘਟਨਾ ਦੌਰਾਨ ਕਈ ਪੈਦਲ ਯਾਤਰੀ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ ਹੈ।ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਅਪਰਾਧੀ ਨੂੰ ਵਿਸ਼ੇਸ਼ ਬਲਾਂ ਨੇ ਦੋ ਘੰਟੇ ਤੱਕ ਇੱਕ ਇਮਾਰਤ ਵਿੱਚ ਲੁਕੇ ਰਹਿਣ ਤੋਂ ਬਾਅਦ ਕਾਬੂ ਕਰ ਲਿਆ।

Spread the love