ਮੁਹਾਲੀ ਦੇ ਸੁਹਾਣਾ ਪਿੰਡ ਵਿਚ ਅੱਜ ਸ਼ਾਮ ਵੇਲੇ ਬਹੁ‘ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਦੇ ਮਲਬੇ ਹੇਠ ਵੱਡੀ ਗਿਣਤੀ ਲੋਕ ਫਸੇ ਹੋਏ ਹਨ। ਇਸ ਇਮਾਰਤ ਵਿਚ ਜਿਮ ਵੀ ਚਲਦਾ ਸੀ ਤੇ ਸ਼ਾਮ ਵੇਲੇ ਨੌਜਵਾਨ ਕਸਰਤ ਵੀ ਕਰ ਰਹੇ ਹਨ। ਇਸ ਵੇਲੇ ਪੁਲੀਸ ਤੇ ਹੋਰ ਬਚਾਅ ਟੀਮਾਂ ਪੁੱਜ ਗਈਆਂ ਹਨ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਦੇ ਵੱਡੀ ਗਿਣਤੀ ਲੋਕਾਂ ਨੇ ਆਪ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਪਰ ਇਮਾਰਤ ਦਾ ਮਲਬਾ ਦੂਰ ਤਕ ਫੈਲ ਗਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਵਿਚ ਸਮਾਂ ਲੱਗ ਰਿਹਾ ਹੈ। ਮੁਹਾਲੀ ਪੁਲੀਸ ਦੇ ਇਕ ਅਧਿਕਾਰੀ ਅਨੁਸਾਰ ਇਸ ਇਮਾਰਤ ਵਿਚ ਦਸ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ ਪਰ ਪਿੰਡ ਵਾਸੀਆਂ ਅਨੁਸਾਰ ਇਹ ਗਿਣਤੀ ਕਾਫੀ ਵੱਧ ਦੱਸੀ ਜਾ ਰਹੀ ਹੈ।ਇਹ ਪਤਾ ਲੱਗਿਆ ਹੈ ਕਿ ਇਸ ਪੰਜ ਮੰਜ਼ਿਲਾ ਇਮਾਰਤ ਵਿਚ ਕੁਆਰਟਰ ਵੀ ਬਣੇ ਹੋਏ ਸਨ ਜਿਸ ਵਿਚ ਕਈ ਪਰਵਾਸੀ ਪਰਿਵਾਰ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਇਸ ਇਮਾਰਤ ਨਾਲ ਦੀ ਇਮਾਰਤ ਵਿਚ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ ਜਿਸ ਕਾਰਨ ਪਹਿਲਾਂ ਤਾਂ ਇਮਾਰਤ ਵਿਚ ਤਰੇੜਾਂ ਆਈਆਂ ਤੇ ਨਾਲ ਦੀ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਇਸ ਇਮਾਰਤ ਵਿਚ ਰੌਇਲ ਨਾਂ ਦਾ ਜਿਮ ਚਲ ਰਿਹਾ ਸੀ।
![](https://ontariopunjabinews.com/wp-content/uploads/2024/04/all-Insurance-lower.png)