ਵ੍ਹਾਟਸਐਪ ‘ਚ ਭਾਰਤੀ ਯੂਜ਼ਰਸ ਨੂੰ ਵਾਇਸ ਟ੍ਰਾਂਸਕ੍ਰਿਪਟਸ ਨਾਂ ਦਾ ਇਕ ਨਵਾਂ ਫੀਚਰ ਦਿੱਤਾ ਜਾ ਰਿਹਾ ਹੈ। ਇਸ ਫੀਚਰ ਦਾ ਐਲਾਨ ਪਿਛਲੇ ਸਾਲ ਨਵੰਬਰ ‘ਚ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਨਵੇਂ ਫੀਚਰ ਔਨ-ਡਿਵਾਈਸ ਪ੍ਰੋਸੈਸਿੰਗ ਰਾਹੀਂ ਵੌਇਸ ਮੈਸੇਜ ਨੂੰ ਟੈਕਸਟ ਦੇ ਰੂਪ ਵਿੱਚ ਪੜ੍ਹਿਆ ਜਾ ਸਕੇਗਾ। ਇਸ ਫੀਚਰ ਦਾ ਫਾਇਦਾ ਐਂਡਰਾਇਡ ਐਪ ‘ਤੇ ਉਪਲਬਧ ਹੈ ਅਤੇ ਜਲਦੀ ਹੀ iOS ਐਪ ‘ਤੇ ਵੀ ਉਪਲਬਧ ਹੋਵੇਗਾ।ਯੂਜ਼ਰਸ ਇਸ ਨਵੇਂ ਫੀਚਰ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਅਤੇ ਅਖੀਰ ਇਸ ਨੂੰ ਭਾਰਤ ‘ਚ ਵੀ ਰੋਲਆਊਟ ਕੀਤਾ ਜਾ ਰਿਹਾ ਹੈ। ਜੇ ਯੂਜ਼ਰ ਚਾਹੁਣ ਤਾਂ ਉਸ ਨੂੰ ਸੁਣਨ ਦੀ ਬਜਾਏ ਆਡੀਓ ਨੋਟ ਪੜ੍ਹ ਸਕਣਗੇ। ਹਾਲਾਂਕਿ, ਇਸ ਵਿੱਚ ਹਿੰਦੀ ਭਾਸ਼ਾ ਦੀ ਸਪੋਰਟ ਫਿਲਹਾਲ ਉਪਲਬਧ ਨਹੀਂ ਹੈ। ਭਾਸ਼ਾਵਾਂ ਦੀ ਸੂਚੀ ਜਿਨ੍ਹਾਂ ਵਿੱਚ ਇਹ ਫੀਚਰ ਟ੍ਰਾਂਸਕ੍ਰਿਪਸ਼ਨ ਦਾ ਆਪਸ਼ਨ ਪੇਸ਼ ਕਰਦਾ ਹੈ, ਵਿੱਚ ਅੰਗਰੇਜ਼ੀ, ਸਪੈਨਿਸ਼, ਪੁਰਤਗਾਲੀ ਅਤੇ ਰੂਸੀ ਆਦਿ ਸ਼ਾਮਲ ਹਨ।
