ਅਫ਼ਗਾਨਿਸਤਾਨ ‘ਚ ਯਾਤਰੀ ਜਹਾਜ਼ ਹੋਇਆ ਕਰੈਸ਼

ਰੂਸ ਦੀ ਰਾਜਧਾਨੀ ਮਾਸਕੋ ਜਾ ਰਿਹਾ ਇੱਕ ਜਹਾਜ਼ ਅਫ਼ਗਾਨਿਸਤਾਨ ਦੇ ਬਦਖਸ਼ਾਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਡੀਜੀਸੀਏ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਭਾਰਤੀ ਜਹਾਜ਼ ਨਹੀਂ ਹੈ। ਜਾਣਕਾਰੀ ਮੁਤਾਬਕ ਜਹਾਜ਼ ਸ਼ਨੀਵਾਰ (20 ਜਨਵਰੀ) ਦੀ ਰਾਤ ਨੂੰ ਟਕਰਾ ਗਿਆ।ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜਹਾਜ਼ ਬਦਖ਼ਸ਼ਾਨ ਸੂਬੇ ਦੇ ਕੁਰਾਨ-ਮੁੰਜਨ ਤੇ ਜਿਬਕ ਜ਼ਿਲ੍ਹਿਆਂ ਦੇ ਨਾਲ ਲੱਗਦੇ ਤੋਪਖਾਨਾ ਪਹਾੜਾਂ ਵਿੱਚ ਹਾਦਸਾਗ੍ਰਸਤ ਹੋ ਗਿਆ।ਸ਼ੁਰੂਆਤੀ ਜਾਣਕਾਰੀ ਦਿੰਦੇ ਹੋਏ ਅਫਗਾਨ ਮੀਡੀਆ ਨੇ ਦੱਸਿਆ ਸੀ ਕਿ ਇਹ ਭਾਰਤੀ ਜਹਾਜ਼ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਹਾਦਸਾਗ੍ਰਸਤ ਜਹਾਜ਼ ਭਾਰਤੀ ਨਹੀਂ ਸੀ।

Spread the love