ਜਹਾਜ਼ ਹੋਇਆ ਹਾਦਸਾਗ੍ਰਸਤ, 42 ਮੌਤਾਂ

ਰੂਸੀ ਸਮਾਚਾਰ ਏਜੰਸੀਆਂ ਨੇ ਬੁੱਧਵਾਰ ਨੂੰ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਜ਼ਾਖ਼ਸਤਾਨ ਦੇ ਅਕਤਾਊ ਸ਼ਹਿਰ ਦੇ ਨੇੜੇ ਬੁੱਧਵਾਰ ਨੂੰ 72 ਲੋਕਾਂ ਦੇ ਨਾਲ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਅਜ਼ਰਬਾਈਜਾਨ ਏਅਰਲਾਈਨਜ਼ ਦਾ ਇਹ ਜਹਾਜ਼ ਰੂਸ (ਚੇਚਨੀਆ) ਦੇ ਬਾਕੂ ਤੋਂ ਗਰੋਜ਼ਨੀ ਜਾ ਰਿਹਾ ਸੀ ਪਰ ਗਰੋਜ਼ਨੀ ਵਿੱਚ ਧੁੰਦ ਕਾਰਨ ਇਸ ਦਾ ਰਾਹ ਬਦਲ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਖ਼ਬਰ ਏਜੰਸੀ ਰਾਈਟਰਜ਼ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਹ ਹੁਣ ਤੱਕ 25 ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ 42 ਸਵਾਰੀਆਂ ਦੀ ਮੌਤ ਹੋ ਚੁੱਕੀ ਹੈ।

Spread the love