12 ਸਾਲ ਦੇ ਸਕੂਲੀ ਵਿਦਿਆਰਥੀ ਨੇ ਚਲਾਈਆਂ ਗੋਲੀਆਂ

ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਨੇੜੇ ਇਕ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। 12 ਸਾਲ ਦੇ ਇਕ ਵਿਦਿਆਰਥੀ ਨੇ ਸਕੂਲ ਵਿਚ ਗੋਲੀਆਂ ਚਲਾਈਆਂ। ਇਸ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਮਲਾਵਰ ਵਿਦਿਆਰਥੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਜੇ ਇਹ ਪਤਾ ਨਹੀ ਲੱਗ ਸਕਿਆ ਕਿ ਉਸ ਨੇ ਸਕੂਲ ਵਿਚ ਗੋਲੀ ਕਿਉਂ ਚਲਾਈ। ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਲਾਇਸੈਂਸੀ ਹੈਂਡਗਨ ਲੈ ਕੇ ਆਇਆ ਸੀ।

Spread the love