ਸਿੱਖ ਫੌਜ ਅਧਿਕਾਰੀ ਨੂੰ ਉਸ ਦੀਆਂ ਦੋ ਅਫਸਰ ਧੀਆਂ ਨੇ ਤਰੱਕੀ ਦੇ ਫ਼ੀਤੇ ਲਗਾਏ

ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਨੂੰ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਤਰੱਕੀ ਦੇ ਫ਼ੀਤੇ ਲਗਾਏ ਜੋ ਖ਼ੁਦ ਵੀ ਭਾਰਤੀ ਫੌਜ ’ਚ ਅਫ਼ਸਰ ਹਨ। ਲੈਫਟੀਨੈਂਟ ਜਨਰਲ ਡੀ.ਪੀ. ਸਿੰਘ ਨੂੰ ਹਾਲ ਹੀ ’ਚ ਮਿਲਟਰੀ ਇੰਟੈਲੀਜੈਂਸ ਟ੍ਰੇਨਿੰਗ ਸਕੂਲ ਅਤੇ ਡਿਪੂ, ਪੁਣੇ ਕਮਾਂਡੈਂਟ ਵਜੋਂ ਤਰੱਕੀ ਅਤੇ ਨਿਯੁਕਤੀ ਦਿਤੀ ਗਈ ਸੀ। ਲੈਫਟੀਨੈਂਟ ਜਨਰਲ ਡੀਪੀ ਸਿੰਘ ਅਤੇ ਉਨ੍ਹਾਂ ਦੀਆਂ ਦੋ ਧੀਆਂ ਭਾਰਤੀ ਫੌਜ ਵਿੱਚ ਸੇਵਾ ਕਰ ਰਹੀਆਂ ਹਨ।  ਉਨ੍ਹਾਂ ਦੀ ਇਸ ਤਰੱਕੀ ਮੌਕੇ ਉਨ੍ਹਾਂ ਦੀਆਂ ਧੀਆਂ ਨੇ ਹੀ ਪਿਪਿੰਗ ਸੈਰਾਮਨੀ ਕੀਤੀ।

Spread the love