ਅਮਰੀਕਾ ਵਿੱਚ ਜਹਾਜ਼ ਹਾਦਸਾ, ਤਿੰਨ ਹਲਾਕ

ਫਲੋਰੀਡਾ ਵਿੱਚ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਇਸ ਵਿੱਚ ਸਵਾਰ ਅਤੇ ਇੱਕ ਘਰ ਵਿੱਚ ਮੌਜੂਦ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦਿੱਤੀ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਇੰਜਣ ਵਾਲੇ ਜਹਾਜ਼ ‘ਬੀਚਕ੍ਰਾਫਟ ਬੋਨਾਂਜਾ ਵੀ35’ ਦੇ ਪਾਇਲਟ ਨੇ ਹਾਦਸੇ ਤੋਂ ਪਹਿਲਾਂ ਉਸ ਵਿੱਚ ਕੁੱਝ ਖ਼ਾਮੀ ਆਉਣ ਦੀ ਜਾਣਕਾਰੀ ਦਿੱਤੀ ਸੀ। ਇਹ ਹਾਦਸਾ ਇੱਥੋਂ ਦੇ ‘ਬੇਅਸਾਈਡ ਵਾਟਰਜ਼ ਪਾਰਕ’ ਵਿੱਚ ਸ਼ਾਮ ਲਗਪਗ ਸੱਤ ਵਜੇ ਵਾਪਰਿਆ। ਕਲੀਅਰਵਾਟਰ ਫਾਇਰ ਚੀਫ ਸਕੌਟ ਅਹਿਲਰਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਪਹਿਲਾਂ ਇੱਕ ਘਰ ਨਾਲ ਟਕਰਾਇਆ ਜਿਸ ਕਾਰਨ ਅੱਗ ਲੱਗ ਗਈ। ਇਸ ਹਾਦਸੇ ਕਾਰਨ ਘੱਟੋ-ਘੱਟ ਤਿੰਨ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

Spread the love