ਟੈਕਸਾਸ ਦੇ ਇੱਕ ਘਰ ‘ਚ ਵੜਿਆ ਟਰੱਕ

ਅਮਰੀਕਾ ਦੀ ਟੈਕਸਾਸ ਸਟੇਟ ਦੇ ਮਿਸ਼ਨ ਸ਼ਹਿਰ ਵਿੱਚ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ। ਜਿਸ ਵਿੱਚ 51 ਸਾਲਾ ਟਰੱਕ ਡਰਾਈਵਰ ਦੀ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦੇ ਮਿਸ਼ਨ ਟਾਊਨ ਵਿੱਚ ਸ਼ਨੀਵਾਰ ਸਵੇਰ ਨੂੰ ਮਿਸ਼ਨ ਵਿੱਚ ਡਬਲਯੂ. ਐਕਸਪ੍ਰੈਸਵੇਅ 83 ਦੇ 2600 ਬਲਾਕ ਵਿੱਚ ਇੱਕ 18 ਪਹੀਆ ਵਾਹਨ ਸੜਕ ਤੋਂ ਇੱਕਦਮ ਬੇਕਾਬੂ ਹੋਕੇ ਨੇੜੇ ਦੇ ਪਾਰਕਿੰਗ ਲਾਟ ਵਿੱਚ ਤੇਜ਼ ਰਫ਼ਤਾਰ ਨਾਲ ਦਾਖਲ ਹੋ ਗਿਆ, ਜਿੱਥੇ ਇਸਨੇ ਕੁਝ ਕਾਰਾਂ ਨੂੰ ਟੱਕਰ ਮਾਰੀ ਅਤੇ ਉਪਰੰਤ ਫਾਰ ਸੇਲ ਖਾਲੀ ਘਰ ਅੰਦਰ ਵੜ ਗਿਆ। ਇਸ ਐਕਸੀਡੈਂਟ ਵਿੱਚ ਟਰੱਕ ਡਰਾਈਵਰ ਦੀ ਮੌਤ ਹੋ ਗਈ, ਅਤੇ ਕਾਰ ਸਵਾਰ ਦੋ ਲੋਕ ਗੰਭੀਰ ਜ਼ਖਮੀ ਹੋ ਗਏ, ਜਿਹੜੇ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਨੇ।

Spread the love